DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੱਖਰੀ ਐਸੋਸੀਏਸ਼ਨ ਨਾਲ ਆੜ੍ਹਤੀਆਂ ਦੇ ਹੱਕ ਕਮਜ਼ੋਰ ਹੋਣਗੇ: ਬਾਂਕਾ

ਕਨ੍ਹੱਈਆ ਗੁਪਤਾ ਬਾਂਕਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਣੇ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਚੁਣੇ ਗਏ ਕਨ੍ਹੱਈਆ ਗੁਪਤਾ ਬਾਂਕਾ ਆੜ੍ਹਤੀ ਐਸੋਸੀਏਸ਼ਨ ਦੇ ਹੋਰਨਾਂ ਅਹੁਦੇਦਾਰਾਂ ਨਾਲ।
Advertisement

ਸਥਾਨਕ ਪੁਰਾਣੀ ਦਾਣਾ ਮੰਡੀ ਸਥਿਤ ਮੰਦਰ ਵਾਲੀ ਧਰਮਸ਼ਾਲਾ ਵਿਖੇ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੀ ਅੱਜ ਹੋਈ ਇਕੱਤਰਤਾ ਦੌਰਾਨ ਕਨ੍ਹੱਈਆ ਗੁਪਤਾ ਬਾਂਕਾ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣ ਲਿਆ ਗਿਆ। ਐਸੋਸੀਏਸ਼ਨ ਦੇ ਸਰਪ੍ਰਸਤ ਕੰਵਲਜੀਤ ਸਿੰਘ ਮੱਲ੍ਹਾ ਨੇ ਕਨ੍ਹੱਈਆ ਗੁਪਤਾ ਬਾਂਕਾ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਤਾਂ ਸਮੂਹ ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ। ਇਸ ਸਮੇਂ ਬਾਕੀ ਅਹੁਦੇਦਾਰਾਂ ਦੀ ਵੀ ਚੋਣ ਹੋਈ ਜਿਸ ਵਿੱਚ ਕੰਵਲਜੀਤ ਸਿੰਘ ਮੱਲ੍ਹਾ ਮੁੜ ਤੋਂ ਸਰਪ੍ਰਸਤ ਚੁਣੇ ਗਏ। ਇਸੇ ਤਰ੍ਹਾਂ ਆੜ੍ਹਤੀਆ ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰਾਂ ਵਿੱਚ ਭੂਸ਼ਣ ਗੋਇਲ ਨੂੰ ਚੇਅਰਮੈਨ, ਸਵਰਨਜੀਤ ਸਿੰਘ ਗਿੱਲ ਨੂੰ ਵਾਈਸ ਚੇਅਰਮੈਨ, ਜਤਿੰਦਰ ਸਿੰਘ ਸਰਾਂ ਜਨਰਲ ਸਕੱਤਰ, ਜਗਜੀਤ ਸਿੰਘ ਸਿੱਧੂ ਰਸੂਲਪੁਰ ਸੀਨੀਅਰ ਮੀਤ ਪ੍ਰਧਾਨ ਅਤੇ ਕੈਸ਼ੀਅਰ, ਗੁਰਮੀਤ ਸਿੰਘ ਦੌਧਰ, ਜਸਵੰਤ ਸਿੰਘ ਸੋਹੀ, ਰਜਿੰਦਰ ਜੈਨ ਕਾਕਾ, ਸਤਪਾਲ, ਨਵੀਨ ਸਿੰਗਲਾ, ਜਗਜੀਤ ਸਿੰਘ ਕਾਉਂਕੇ ਅਤੇ ਆਸ਼ੂ ਮਿੱਤਲ ਮੀਤ ਪ੍ਰਧਾਨ ਚੁਣੇ ਗਏ। ਐਸੋਸੀਏਸ਼ਨ ਦੇ ਸਲਾਹਕਾਰ ਅਪਾਰ ਸਿੰਘ ਤੇ ਜੱਟ ਗਰੇਵਾਲ ਹੋਣਗੇ। ਸਹਾਇਕ ਸਕੱਤਰ ਅੰਮ੍ਰਿਤਪਾਲ ਸਿੰਘ ਤੇ ਰੋਹਿਤ ਗੋਇਲ, ਮਹਿੰਦਰਪਾਲ ਸਿੰਘ ਗੁਰੂਸਰ ਕਾਉਂਕੇ ਤੇ ਬੂਟਾ ਸਿੰਘ ਗਰੇਵਾਲ ਸਕੱਤਰ ਜਦਕਿ ਮਨੋਹਰ ਲਾਲ ਪ੍ਰੈੱਸ ਸਕੱਤਰ ਨਿਯੁਕਤ ਕੀਤੇ ਗਏ। ਪ੍ਰਧਾਨ ਬਾਂਕਾ ਗੁਪਤਾ ਤੇ ਸਰਪ੍ਰਸਤ ਕੰਵਲਜੀਤ ਮੱਲ੍ਹਾ ਨੇ ਬੀਤੇ ਕੱਲ੍ਹ ਕੁਝ ਆੜ੍ਹਤੀਆਂ ਵਲੋਂ ਵੱਖਰੀ ਬਣਾਈ ਐਸੋਸੀਏਸ਼ਨ ’ਤੇ ਅਫ਼ਸੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਆੜ੍ਹਤੀਆਂ ਦੇ ਹੱਕ ਹੀ ਕਮਜ਼ੋਰ ਹੋਣਗੇ। ਉਨ੍ਹਾਂ ਦੋਫਾੜ ਹੋਈ ਆੜ੍ਹਤੀ ਐਸੋਸੀਏਸ਼ਨ ਨੂੰ ਮੁੜ ਇਕਜੁੱਟ ਕਰਨ ਲਈ ਕੋਸ਼ਿਸ਼ ਜਾਰੀ ਰੱਖਣ ਦੀ ਗੱਲ ਵੀ ਕਹੀ।

Advertisement
Advertisement
×