ਡਾਇਲੇਸਿਸ ਕਰਵਾਉਣ ਆਏ ਮਰੀਜ਼ ਦੀ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਕੁੱਟਮਾਰ : The Tribune India

ਡਾਇਲੇਸਿਸ ਕਰਵਾਉਣ ਆਏ ਮਰੀਜ਼ ਦੀ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਕੁੱਟਮਾਰ

ਮਰੀਜ਼ ਦੀ ਦਸਤਾਰ ਉਤਾਰਨ ਮਗਰੋਂ ਕੇਸਾਂ ਤੋਂ ਫੜ ਕੇ ਘੜੀਸਿਆ; ਬਜ਼ੁਰਗ ਮਾਤਾ ਨੂੰ ਵੀ ਧੱਕੇ ਮਾਰ ਕੇ ਥੱਲੇ ਸੁੱਟਿਆ

ਡਾਇਲੇਸਿਸ ਕਰਵਾਉਣ ਆਏ ਮਰੀਜ਼ ਦੀ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਕੁੱਟਮਾਰ

ਸਿਵਲ ਹਸਪਤਾਲ ਵਿੱਚ ਕੁੱਟਮਾਰ ਤੋਂ ਬਾਅਦ ਗੱਲਬਾਤ ਕਰਦਾ ਹੋਇਆ ਮਰੀਜ਼ ਹਰਪ੍ਰੀਤ ਸਿੰਘ ਤੇ ਉਸ ਦੀ ਮਾਂ।

ਗਗਨਦੀਪ ਅਰੋੜਾ

ਲੁਧਿਆਣਾ, 8 ਦਸੰਬਰ

ਸਨਅਤੀ ਸ਼ਹਿਰ ਦਾ ਸਿਵਲ ਹਸਪਤਾਲ ਕਿਸੇ ਨਾ ਕਿਸੇ ਗੱਲ ਕਰ ਕੇ ਅਕਸਰ ਚਰਚਾ ’ਚ ਰਹਿੰਦਾ ਹੈ। ਕਦੇ ਚੋਰੀ ਦੀਆਂ ਘਟਨਾਵਾਂ, ਕਦੇ ਦਵਾਈ ਨਾ ਹੋਣਾ ਅਤੇ ਕਦੇ ਪਾਰਕਿੰਗ ’ਚ ਜ਼ਿਆਦਾ ਵਸੂਲੀ ਦੀਆਂ ਗੱਲਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ। ਇੱਕ ਵਾਰ ਸਿਵਲ ਹਸਪਤਾਲ ਉਸ ਸਮੇਂ ਫਿਰ ਸੁਰਖੀਆਂ ’ਚ ਆ ਗਿਆ ਜਦੋਂ ਡਾਇਲੇਸਿਸ ਕਰਵਾਉਣ ਆਏ ਇੱਕ ਮਰੀਜ਼ ਨਾਲ ਪਾਰਕਿੰਗ ਦੇ ਕਰਿੰਦਿਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਨੌਜਵਾਨ ਦੀ ਦਸਤਾਰ ਤੱਕ ਉਤਾਰੀ ਗਈ ਤੇ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਗਿਆ। ਇਨ੍ਹਾਂ ਹੀ ਨਹੀਂ ਵਿੱਚ ਬਚਾਅ ਲਈ ਆਈ ਉਸ ਦੀ ਬਜ਼ੁਰਗ ਮਾਂ ਨੂੰ ਵੀ ਧੱਕੇ ਮਾਰੇ ਗਏ। ਕਿਸੇ ਤਰ੍ਹਾਂ ਨਾਲ ਲੋਕਾਂ ਨੇ ਨੌਜਵਾਨ ਨੂੰ ਛੁਡਵਾਇਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਜ਼ਖਮੀ ਹਰਪ੍ਰੀਤ ਨੇ ਇਸ ਦੀ ਸ਼ਿਕਾਇਤ ਪੁਲੀਸ ਕੋਲ ਕਰ ਦਿੱਤੀ ਹੈ।

ਸਿਵਲ ਹਸਪਤਾਲ ’ਚ ਡਾਇਲੇਸਿਸ ਕਰਵਾਉਣ ਆਏ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਲਾਜ ਕਰਵਾਉਣ ਲਈ ਹਸਪਤਾਲ ਆਇਆ ਸੀ ਅਤੇ ਜਲਦਬਾਜ਼ੀ ’ਚ ਮੋਟਰਸਾਈਕਲ ਪਾਰਕਿੰਗ ’ਚ ਲਾ ਕੇ ਪਰਚੀ ਲਏ ਬਿਨਾਂ ਹਸਪਤਾਲ ਵਿੱਚ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਪਾਰਕਿੰਗ ਕਰਿੰਦੇ ਨੇ ਪਰਚੀ ਮੰਗੀ ਤਾਂ ਉਸ ਨੇ ਕਿਹਾ ਕਿ ਪਰਚੀ ਨਹੀਂ ਲਈ। ਪਾਰਕਿੰਗ ਫੀਸ 20 ਰੁਪਏ ਵਸੂਲਣ ਤੋਂ ਬਾਅਦ ਕਰਿੰਦੇ ਨੇ ਹਰਪ੍ਰੀਤ ਤੋਂ 150 ਰੁਪਏ ਜੁਰਮਾਨਾ ਵਸੂਲਣ ਦੀ ਗੱਲ ਕਹੀ। ਹਰਪ੍ਰੀਤ ਨੇ ਜਦੋਂ ਪੈਸੇ ਦੇਣ ਤੋਂ ਮਨ੍ਹਾਂ ਕੀਤਾ ਤਾਂ ਕਰਿੰਦਿਆਂ ਨੇ ਉਸ ਨਾਲ ਬੁਰਾ ਵਿਵਹਾਰ ਕਰਦਿਆਂ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪੀੜਤ ਦੀ ਪੱਗ ਵੀ ਉਤਾਰ ਦਿੱਤੀ। ਇਸ ਦੌਰਾਨ ਜਦੋਂ ਹਰਪ੍ਰੀਤ ਦੀ ਮਾਂ ਵਿੱਚ ਬਚਾਅ ਲਈ ਆਈ ਤਾਂ ਕਰਿੰਦਿਆਂ ਨੇ ਉਸ ਨੂੰ ਵੀ ਧੱਕੇ ਮਾਰੇ ਤੇ ਥੱਲੇ ਸੁੱਟ ਦਿੱਤਾ। ਇਸ ਦੌਰਾਨ ਹਰਪ੍ਰੀਤ ਨੂੰ ਉਨ੍ਹਾਂ ਕੇਸਾਂ ਤੋਂ ਫੜ ਕੇ ਘੜੀਸਿਆ। ਹਰਪ੍ਰੀਤ ਦੀ ਮਾਂ ਵਾਰ ਵਾਰ ਚੀਕਦੀ ਰਹੀ ਕਿ ਉਹ ਮਰੀਜ਼ ਹੈ ਉਸ ਦੀ ਕੁੱਟਮਾਰ ਨਾ ਕਰੋ, ਪਰ ਕਰਿੰਦਿਆਂ ਨੇ ਇੱਕ ਨਹੀਂ ਸੁਣੀ ਤੇ ਉਸ ਦੀ ਕੁੱਟਮਾਰ ਕਰਦੇ ਰਹੇ। ਲੋਕਾਂ ਦੇ ਵਿੱਚ ਬਚਾਅ ਤੋਂ ਬਾਅਦ ਕਰਿੰਦਿਆਂ ਨੇ ਹਰਪ੍ਰੀਤ ਨੂੰ ਛੱਡਿਆ।

ਉਧਰ, ਪਾਰਕਿੰਗ ਠੇਕੇਦਾਰ ਮਿੱਕੀ ਸਾਹਨੀ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਕਰਿੰਦੇ ਦਾ ਪਾਰਕਿੰਗ ਪਰਚੀ ਤੋਂ ਝਗੜਾ ਨਹੀਂ ਸੀ। ਦੋਹਾਂ ’ਚ ਕਿਸੇ ਗੱਲ ਤੋਂ ਬਹਿਸ ਹੋਈ ਸੀ ਤੇ ਕੁੱਟਮਾਰ ਹੋਈ। ਉਨ੍ਹਾਂ ਕਿਹਾ ਕਿ ਪਾਰਕਿੰਗ ’ਚ ਕਿਸੇ ਤੋਂ ਵੀ ਜ਼ਿਆਦਾ ਪੈਸੇ ਨਹੀਂ ਵਸੂਲੇ ਜਾ ਰਹੇ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰੇ।

ਉਧਰ, ਥਾਣਾ ਡਿਵੀਜ਼ਨ ਨੰਬਰ-2 ਦੀ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ, ਪਰ ਬਾਅਦ ’ਚ ਦੋਹਾਂ ਪੱਖਾਂ ’ਚ ਸਮਝੌਤਾ ਹੋ ਗਿਆ ਅਤੇ ਦੋਹਾਂ ਨੇ ਕਾਰਵਾਈ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All