DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਅੱਧੇ ਮਿੰਟ ਦੇ ਵਾਵਰੋਲੇ ਨੇ ਤਬਾਹੀ ਮਚਾਈ

ਮਾਛੀਵਾੜਾ ’ਚ ਬਾਅਦ ਦੁਪਹਿਰ ਤੇਜ਼ ਝੱਖੜ ਦੌਰਾਨ ਵੱਡਾ ਵਾਵਰੋਲਾ ਚੱਲਿਆ, ਜਿਸ ਨੇ ਭਾਰੀ ਤਬਾਹੀ ਮਚਾ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਵਾਵਰੋਲਾ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਕੋਲ ਦੇਖਣ ਨੂੰ ਮਿਲਿਆ, ਜਿਸ ਨੇ ਕੁਝ ਹੀ ਸਕਿੰਟਾਂ ਵਿੱਚ ਉੱਥੇ ਖੜ੍ਹੇ ਵੱਡੇ-ਵੱਡੇ ਦਰੱਖਤ,...

  • fb
  • twitter
  • whatsapp
  • whatsapp
featured-img featured-img
ਮਾਛੀਵਾੜਾ ’ਚ ਵਾਵਰੋਲੇ ਮਗਰੋਂ ਸੜਕਾਂ ’ਤੇ ਡਿੱਗੇ ਦਰੱਖਤ।
Advertisement

ਮਾਛੀਵਾੜਾ ’ਚ ਬਾਅਦ ਦੁਪਹਿਰ ਤੇਜ਼ ਝੱਖੜ ਦੌਰਾਨ ਵੱਡਾ ਵਾਵਰੋਲਾ ਚੱਲਿਆ, ਜਿਸ ਨੇ ਭਾਰੀ ਤਬਾਹੀ ਮਚਾ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਵਾਵਰੋਲਾ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਕੋਲ ਦੇਖਣ ਨੂੰ ਮਿਲਿਆ, ਜਿਸ ਨੇ ਕੁਝ ਹੀ ਸਕਿੰਟਾਂ ਵਿੱਚ ਉੱਥੇ ਖੜ੍ਹੇ ਵੱਡੇ-ਵੱਡੇ ਦਰੱਖਤ, ਬਿਜਲੀ ਦੇ ਖੰਭੇ ਅਤੇ ਤਾਰਾਂ ਸੜਕ ’ਤੇ ਹੀ ਵਿਛਾ ਦਿੱਤੀਆਂ। ਵਾਵਰੋਲਾ ਜਿੱਥੋਂ ਵੀ ਲੰਘਿਆ ਉੱਥੋਂ ਦਰੱਖਤਾਂ ਨੂੰ ਤੋੜਦਾ ਤੇ ਤਬਾਹੀ ਮਚਾਉਂਦਾ ਗਿਆ। ਦੁਪਹਿਰ ਬਾਅਦ ਅਚਾਨਕ ਪਏ ਮੀਂਹ ਆਇਆ। ਇਸ ਦੌਰਾਨ 30 ਸੈਕਿੰਡ ਦੇ ਵਾਵਰੋਲੇ ਨੇ ਦਰਜਨਾਂ ਦਰੱਖਤ ਪੁੱਟ ਦਿੱਤੇ, ਜਿਸ ਕਾਰਨ ਪਿੰਡ ਗੜ੍ਹੀ ਤਰਖਾਣਾ ਦੀ ਫਿਰਨੀ ਵਾਲਾ ਰਾਹ ਬੰਦ ਹੋੋ ਗਿਆ। ਦਰੱਖ਼ਤ ਡਿੱਗਣ ਕਾਰਨ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ, ਜਿਸ ਕਾਰਨ ਤਾਰਾਂ ਟੁੱਟ ਗਈਆਂ ਅਤੇ ਪਿੰਡ ਗੜ੍ਹੀ ਤਰਖਾਣਾ ਦੀ ਬੱਤੀ ਗੁੱਲ ਹੋ ਗਈ। ਇਸ ਤੋਂ ਇਲਾਵਾ ਸਮਰਾਲਾ ਰੋਡ ’ਤੇ ਸੜਕ ਕਿਨਾਰੇ ਲੱਗੇ ਕਈ ਦਰੱਖਤਾਂ ਦੇ ਟਾਹਣੇ ਵੀ ਟੁੱਟ ਗਏ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ।

Advertisement
Advertisement
×