ਨਾਬਾਲਗਾ ਨੂੰ ਵਰਗਲਾਉਣ ਦੇ ਦੋਸ਼ ਹੇਠ ਕੇਸ
ਪੱਤਰ ਪ੍ਰੇਰਕ ਦੋਰਾਹਾ, 18 ਜੁਲਾਈ ਇੱਥੋਂ ਦੀ ਪੁਲੀਸ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਅਮਨਿੰਦਰ ਸਿੰਘ ਉਰਫ਼ ਮਿੰਦਾ ਵਾਸੀ ਰਾਮਪੁਰ ਵਜੋਂ ਹੋਈ ਹੈ। ਪੁਲੀਸ...
Advertisement
ਪੱਤਰ ਪ੍ਰੇਰਕ
ਦੋਰਾਹਾ, 18 ਜੁਲਾਈ
Advertisement
ਇੱਥੋਂ ਦੀ ਪੁਲੀਸ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਅਮਨਿੰਦਰ ਸਿੰਘ ਉਰਫ਼ ਮਿੰਦਾ ਵਾਸੀ ਰਾਮਪੁਰ ਵਜੋਂ ਹੋਈ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਕੰਮ ’ਤੇ ਗਿਆ ਸੀ ਤੇ ਘਰੇ ਉਸ ਦੀਆਂ ਦੋਵੇਂ ਲੜਕੀਆਂ ਮੌਜੂਦ ਸਨ। ਉਹ ਜਦੋਂ ਸ਼ਾਮ ਨੂੰ ਘਰ ਆਇਆ ਤਾਂ ਉਸ ਦੀ ਵੱਡੀ ਲੜਕੀ ਨੇ ਦੱਸਿਆ ਕਿ ਛੋਟੀ ਭੈਣ ਘਰ ਤੋਂ ਗਾਇਬ ਹੈ। ਉਸ ਦੀ ਉਨ੍ਹਾਂ ਆਪਣੇ ਪੱਧਰ ’ਤੇ ਕਾਫ਼ੀ ਭਾਲ ਕੀਤੀ ਪਰ ਨਾ ਮਿਲੀ। ਉਨ੍ਹਾਂ ਨੂੰ ਬਾਅਦ ’ਚ ਪਤਾ ਲੱਗਾ ਕਿ ਲੜਕੀ ਨੂੰ ਉਨ੍ਹਾਂ ਦੇ ਗੁਆਂਢੀ ਦਾ ਲੜਕਾ ਅਮਨਿੰਦਰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲੀਸ ਨੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
×

