DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਭਾਜਪਾ ਦੀਆਂ ਫਿਰਕੂ ਚਾਲਾਂ ਨਾਕਾਮ ਕਰਨ ਦਾ ਸੱਦਾ

ਸੀ ਪੀ ਆਈ ਕਨਵੈਨਸ਼ਨ ਵਿੱਚ ਲੋਕ ਮੁੱਦਿਆਂ ’ਤੇ ਚੋਣਾਂ ਲੜਨ ਦਾ ਫ਼ੈਸਲਾ

  • fb
  • twitter
  • whatsapp
  • whatsapp
featured-img featured-img
ਸੀ ਪੀ ਆਈ ਦੀ ਕਨਵੈਨਸ਼ਨ ਮੌਕੇ ਮੰਚ ’ਤੇ ਬਿਰਾਜਮਾਨ ਆਗੂ।
Advertisement

ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਅੱਜ ਇੱਥੇ ਕਰਵਾਈ ਗਈ ਕਨਵੈਨਸ਼ਨ ਦੌਰਾਨ ਵੱਡੀ ਗਿਣਤੀ ਕਮਿਊਨਿਸਟ ਕਾਰਕੁਨ ਪਹੁੰਚੇ। ਸਹਾਇਕ ਜਨਰਲ ਸਕੱਤਰ ਚਮਕੌਰ ਸਿੰਘ ਬਰਮੀ, ਮਨਿੰਦਰ ਭਾਟੀਆ, ਡਾ. ਰਾਜਿੰਦਰ ਪਾਲ ਸਿੰਘ ਔਲਖ ਦੀ ਅਗਵਾਈ ਹੇਠ ਕਰਵਾਈ ਕਨਵੈਸ਼ਨ ਦੀ ਪ੍ਰਧਾਨਗੀ ਕਾਮਰੇਡ ਅਮਰ ਸਿੰਘ ਜਲਾਲਦੀਵਾਲ, ਭਰਪੂਰ ਸਿੰਘ ਸਵੱਦੀ, ਸਵਰਨ ਸਿੰਘ ਹਠੂਰ ਅਤੇ ਚਮਕੌਰ ਸਿੰਘ ਦੌਧਰ ਨੇ ਕੀਤੀ।

ਬੁਲਾਰਿਆਂ ਨੇ ਇਸ ਮੌਕੇ ਪੰਜਾਬੀਆਂ ਨੂੰ ਭਾਜਪਾ ਦੇ ਪੰਜਾਬ ਅੰਦਰ ਫੈਲਾਏ ਜਾ ਰਹੇ ਫਿਰਕੂ ਏਜੰਡੇ ਤੋਂ ਸੁਚੇਤ ਕਰਦਿਆਂ ਇਸ ਨੂੰ ਕਿਸੇ ਹਾਲਤ ਵਿੱਚ ਕਾਮਯਾਬ ਨਾ ਹੋਣ ਦਾ ਹੋਕਾ ਦਿੱਤਾ। ਨਾਲ ਹੀ ਅਗਾਮੀ ਵਿਧਾਨ ਸਭਾ ਚੋਣਾਂ ਲੜਨ ਲਈ ਹੁਣੇ ਤੋਂ ਸਰਗਰਮੀ ਵਿੱਢ ਦਿੱਤੀ ਗਈ। ਸੀ ਪੀ ਆਈ ਆਗੂਆਂ ਨੇ ਲੋਕ ਮੁੱਦਿਆਂ ’ਤੇ ਇਹ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਅਤੇ ਨਾਲ ਹੀ ਲੋਕਾਂ ਦਾ ਸਾਥ ਮੰਗਿਆ।

Advertisement

ਕਨਵੈਨਸ਼ਨ ਦੇ ਸ਼ੁਰੂ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਨੀਟ ਪੇਪਰ ਲੀਕ ਹੋਣ ਤੋਂ ਜਾਨ ਗੁਆ ਕੇ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨ ਆਗੂ ਹਰਦੇਵ ਸਿੰਘ ਸੰਧੂ ਦੀ ਬੇਵਕਤ ਮੌਤ ’ਤੇ ਵੀ ਸ਼ੋਕ ਪ੍ਰਗਟ ਕੀਤਾ ਗਿਆ।

Advertisement

ਇੱਕ ਮਤੇ ਰਾਹੀਂ ਜੰਤਰ ਮੰਤਰ ’ਤੇ ਬੈਠੇ ਵਿਦਿਆਰਥੀ ਤੇ ਨੌਜਵਾਨਾਂ ਦੀ ਇਤਿਹਾਸਿਕ ਜਿੱਤ ’ਤੇ ਮੁਬਾਰਕਬਾਦ ਦਿੱਤੀ ਗਈ। ਬੁਲਾਰਿਆਂ ਨੇ ਪਾਰਟੀ ਨੂੰ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਚੋਣਾਂ ਲੜਨ ਦਾ ਸੁਝਾਅ ਦਿੰਦਿਆਂ ਲੁਧਿਆਣਾ ਜ਼ਿਲ੍ਹੇ ਦੀਆਂ 14 ਸੀਟਾਂ ਲਈ ਉਮੀਦਵਾਰਾਂ ਦਾ ਜਲਦੀ ਐਲਾਨ ਕਰ ਕੇ 2027 ਦੀਆਂ ਚੋਣਾਂ ਦਾ ਮੁੱਢ ਬੰਨ੍ਹਣ ਲਈ ਵੀ ਕਿਹਾ। ਇਸ ਮੌਕੇ ਗੁਲਜ਼ਾਰ ਗੌਰੀਆ, ਐਸਪੀ ਸਿੰਘ ਭੁਮੱਦੀ, ਬਲਬੀਰ ਸਿੰਘ ਮਾਨ, ਗੁਰਮੇਲ ਸਿੰਘ ਮੈਲਡੇ, ਅਵਤਾਰ ਸਿੰਘ ਗਗੜਾ, ਹੁਕਮ ਰਾਜ ਦੇਹੜਕਾ ਅਤੇ ਨਰਿੰਦਰ ਕੌਰ ਸੋਹਲ ਨੇ ਵੀ ਸੰਬੋਧਨ ਕੀਤਾ।

Advertisement
×