ਭੇਤਭਰੀ ਹਾਲਤ ਵਿੱਚ 4 ਮੱਝਾਂ ਸਮੇਤ 7 ਪਸ਼ੂਆਂ ਦੀ ਮੌਤ

ਭੇਤਭਰੀ ਹਾਲਤ ਵਿੱਚ 4 ਮੱਝਾਂ ਸਮੇਤ 7 ਪਸ਼ੂਆਂ ਦੀ ਮੌਤ

ਘਟਨਾ ਸਥਾਨ ’ਤੇ ਪਹੁੰਚੇ ਸਰਪੰਚ ਸੁਖਦੇਵ ਸਿੰਘ, ਸੁਖਪਾਲ ਸਿੰਘ ਗੋਂਦਵਾਲ ਤੇ ਹੋਰ।

ਪੱਤਰ ਪ੍ਰੇਰਕ
ਰਾਏਕੋਟ, 17 ਜਨਵਰੀ

ਅੱਜ ਨੇੜਲੇ ਪਿੰਡ ਰਾਮਗੜ੍ਹ ਸਿਵੀਆਂ ਦੇ ਗੁੱਜਰ ਬਰਾਦਰੀ ਦੇ ਸੇਰ ਖਾਂ ਦੇ ਚਾਰ ਦੁਧਾਰੂ ਮੱਝਾਂ ਸਮੇਤ 7 ਪਸ਼ੂਆਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਪਸ਼ੂ ਪਾਲਕ ਸੇਰ ਖਾਂ ਨੇ ਦੱਸਿਆ ਕਿ ਰਾਤੀ 1 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਇਹ ਮੌਤਾਂ ਹੋਈਆਂ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਹਰ ਰੋਜ਼ ਦੀ ਤਰ੍ਹਾਂ ਪਸ਼ੂ ਫੀਡ, ਹਰਾ ਚਾਰਾ ਪਾਇਆ ਗਿਆ ਸੀ, ਜਿਸ ਨੂੰ ਖਾਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ 4 ਦੁਧਾਰੂ ਮੱਝਾਂ ਸਣੇ ਤਿੰਨ ਹੋਰ ਪਸ਼ੂਆਂ ਦੀ ਮੌਤ ਹੋ ਗਈ। ਇਸ ਮੌਕੇ ਸੀਨੀਅਰ ਵੈਟਰਨਰੀ ਅਫਸਰ ਰਾਏਕੋਟ ਡਾ. ਸੁਖਵਿੰਦਰ ਸਿੰਘ ਅਤੇ ਲੈਬ ਤਕਨੀਸ਼ੀਅਨ ਵੱਲੋਂ ਡਾਕਟਰ ਸੋਢੀ ਦੀ ਅਗਵਾਈ ਹੇਠ 7 ਮੈਂਬਰੀ ਟੀਮ ਵੱਲੋਂ ਪਸ਼ੂਆਂ ਨੂੰ ਦਿੱਤੀ ਫੀਡ ਅਤੇ ਚਾਰੇ ਦੇ ਸੈਂਪਲ ਲਏ ਅਤੇ ਮ੍ਰਿਤਕ ਪਸ਼ੂਆਂ ਦੇ ਪੋਸਟ ਮਾਰਟਮ ਲਈ ਕਾਰਵਾਈ ਆਰੰਭੀ ਗਈ। ਡਾਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਮੂਨਿਆਂ ਨੂੰ ਆਰਡੀਡੀਐੱਲ ਲੈਬ ਵਿੱਚ ਭੇਜਿਆ ਜਾਵੇਗਾ ਅਤੇ ਰਿਪੋਰਟ ਆਉਣ ’ਤੇ ਹੀ ਪਸ਼ਆਂ ਦੀ ਮੌਤ ਦਾ ਕਾਰਨ ਪਤਾ ਚੱਲੇਗਾ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਅਤੇ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ ਸੁਖਪਾਲ ਸਿੰਘ ਗੋਂਦਵਾਲ ਮੌਕੇ ’ਤੇ ਪਹੁੰਚੇ ਤੇ ਪੀੜਤ ਸੇਰ ਖਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਸ਼ੇਰ ਖਾਂ ਨੂੰ ਯੋਗ ਮੁਆਵਜ਼ਾ ਦੇ ਕੇ ਉਸ ਦੀ ਮੱਦਦ ਕੀਤੀ ਜਾਵੇ, ਜਿਸ ਦਾ ਪੰਜ ਲੱਖ ਦੇ ਕਰੀਬ ਨੁਕਸਾਨ ਹੋਇਆ ਹੈ। ਇਸ ਮੌਕੇ ਆਤਮਾ ਸਿੰਘ ਗੋਲੂ, ਮੈਂਬਰ ਮੇਜਰ ਸਿੰਘ, ਕਾਲਾ ਸਿੰਘ, ਸਵਰਨਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All