ਸਪੋਰਟਸ ਵਿੰਗ ਸਕੂਲਜ਼ ਲਈ 627 ਖਿਡਾਰੀਆਂ ਦੇ ਟਰਾਇਲ
ਖੇਡ ਵਿਭਾਗ ਪੰਜਾਬ ਨੇ ਵੱਖ-ਵੱਖ ਸਪੋਰਟਸ ਵਿੰਗ ਸਕੂਲਜ਼ ਲਈ ਵੱਖ-ਵੱਖ ਖੇਡਾਂ ਦੇ ਟਰਾਇਲ ਕਰਵਾਏ। ਇਨ੍ਹਾਂ ਟਰਾਇਲਾਂ ਵਿੱਚ 627 ਖਿਡਾਰੀ ਟਰਾਇਲ ਦੇਣ ਆਏ ਅਤੇ ਸਭ ਤੋਂ ਵੱਧ 113 ਖਿਡਾਰੀਆਂ ਨੇ ਹਾਕੀ ਖੇਡ ਲਈ ਟਰਾਇਲ ਦਿੱਤੇ। ਅੱਜ ਲੁਧਿਆਣਾ ਵਿਖੇ ਵੱਖ ਵੱਖ ਖੇਡਾਂ...
ਖੇਡ ਵਿਭਾਗ ਪੰਜਾਬ ਨੇ ਵੱਖ-ਵੱਖ ਸਪੋਰਟਸ ਵਿੰਗ ਸਕੂਲਜ਼ ਲਈ ਵੱਖ-ਵੱਖ ਖੇਡਾਂ ਦੇ ਟਰਾਇਲ ਕਰਵਾਏ। ਇਨ੍ਹਾਂ ਟਰਾਇਲਾਂ ਵਿੱਚ 627 ਖਿਡਾਰੀ ਟਰਾਇਲ ਦੇਣ ਆਏ ਅਤੇ ਸਭ ਤੋਂ ਵੱਧ 113 ਖਿਡਾਰੀਆਂ ਨੇ ਹਾਕੀ ਖੇਡ ਲਈ ਟਰਾਇਲ ਦਿੱਤੇ। ਅੱਜ ਲੁਧਿਆਣਾ ਵਿਖੇ ਵੱਖ ਵੱਖ ਖੇਡਾਂ ਦੇ ਹੋਏ ਟਰਾਇਲਾਂ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਦੇ ਖਿਡਾਰੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਐਥਲੈਟਿਕਸ ’ਚ 83, ਬਾਕਸਿੰਗ ਵਿੱਚ 42, ਸਾਈਕਲਿੰਗ ਵਿੱਚ 60, ਫੈਂਸਿੰਗ ਵਿੱਚ 7, ਫੁੱਟਬਾਲ ਵਿੱਚ 39, ਜਿਮਨਾਸਟਿਕਸ ਵਿੱਚ 26, ਹਾਕੀ ਵਿੱਚ 113, ਹੈਂਡਬਾਲ ਵਿੱਚ 30, ਜੂਡੋ ਵਿੱਚ 27, ਖੋਹ-ਖੋਹ ਵਿੱਚ 32, ਨੈੱਟਬਾਲ ਵਿੱਚ 18, ਪਾਵਰ ਲਿਫਟਿੰਗ ਵਿੱਚ 10, ਸਾਫਟਬਾਲ ਵਿੱਚ 20, ਸ਼ੂਟਿੰਗ ਵਿੱਚ 14, ਵਾਲੀਬਾਲ ਵਿੱਚ 41, ਵੇਟ ਲਿਫਟਿੰਗ ਵਿੱਚ 36 ਅਤੇ ਕੁਸ਼ਤੀ ਵਿੱਚ 29 ਖਿਡਾਰੀਆਂ ਨੇ ਟਰਾਇਲ ਦਿੱਤੇ। ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਇਨ੍ਹਾਂ ਵਿੰਗਾਂ ਵਿੱਚ ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਮੁਫਤ ਟਰੇਨਿੰਗ ਅਤੇ ਡੇਸਕਾਲਰ ਵਿੰਗ ਦੇ ਖਿਡਾਰੀਆਂ ਨੂੰ 125 ਰੁਪਏ ਪ੍ਰਤੀ ਖਿਡਾਰੀ, ਪ੍ਰਤੀ ਦਿਨ ਦੀ ਦਰ ਨਾਲ ਰਿਫਰੈਸ਼ਮੈਂਟ ਦਿੱਤੀ ਜਾਵੇਗੀ।

