4161 ਮਾਸਟਰ ਕੇਡਰ ਯੂਨੀਅਨ ਦਾ ਵਫਦ ਖਜ਼ਾਨਾ ਅਫਸਰ ਨੂੰ ਮਿਲਿਆ
4161 ਮਾਸਟਰ ਕੇਡਰ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਖਜ਼ਾਨਾ ਅਫਸਰ ਅਰੁਣ ਕੁਮਾਰ ਖੁਰਾਨਾ ਨੂੰ ਮਿਲਿਆ। ਇਸ ਵਫ਼ਦ ਨੇ ਮਾਸਟਰ ਕੇਡਰ ਦੇ ਬਕਾਇਆ ਏਰੀਅਰ ਨੂੰ ਜਲਦ ਰਿਲੀਜ਼ ਕਰਨ ਦੀ ਮੰਗ ਕੀਤੀ। 4161 ਮਾਸਟਰ ਕੇਡਰ ਯੂਨੀਅਨ ਦੇ ਸਕੱਤਰ ਜਸਵਿੰਦਰ ਸਿੰਘ ਐਤੀਆਣਾ ਨੇ ਦੱਸਿਆ ਕਿ ਜੇਕਰ ਸਾਡੇ ਬਿੱਲਾਂ ਉੱਪਰ ਆਉਂਦੇ ਕੁਝ ਦਿਨਾਂ ਦੇ ਵਿੱਚ ਕਾਰਵਾਈ ਨਹੀਂ ਹੁੰਦੀ ਤਾਂ ਖਜ਼ਾਨਾ ਦਫ਼ਤਰ ਲੁਧਿਆਣਾ ਵਿੱਚ ਵੱਡਾ ਧਰਨਾ ਲਗਾਇਆ ਜਾਵੇਗਾ। ਇਸ ਵਿੱਚ ਸਾਰੀਆਂ ਭਰਾਤਰੀ ਜਥੇਬੰਦੀਆਂ ਤੇ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ।
ਅਧਿਕਾਰੀ ਨੂੰ ਮਿਲੇ ਵਫਦ ਨੇ ਦੱਸਿਆ ਕਿ ਖਜ਼ਾਨਾ ਅਫਸਰ ਨੇ ਇਸ ਚੀਜ਼ ਦਾ ਭਰੋਸਾ ਦਵਾਇਆ ਕਿ ਬਕਾਇਆ ਬਿੱਲ ਇੱਕ-ਦੋ ਦਿਨਾਂ ਵਿੱਚ ਕਲੀਅਰ ਕਰ ਦਿੱਤੇ ਜਾਣਗੇ। ਇਸ ਵਫਦ ਵਿੱਚ ਡੈਮੋਕਰੇਟਿਕ ਟੀਚਰ ਫਰੰਟ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਸ਼ਾਮਿਲ ਹੋਏ। ਉਨ੍ਹਾਂ ਤੋਂ ਬਿਨਾਂ ਮਾਸਟਰ ਕੇਡਰ ਦੇ ਗਗਨਦੀਪ ਸਿੰਘ ਵਾਲੀਆ, ਦੀਪਕ ਕੁਮਾਰ, ਗੁਰਸ਼ਰਨ ਸਿੰਘ, ਸੁਖਜੀਤ ਸਿੰਘ ਬੀਰ, ਅਜੀਤ ਜੈਨ ਤੇ ਹੋਰ ਹਾਜ਼ਰ ਸਨ।