ਹਿੰਮਤ ਸਿੰਘ ਨਗਰ ਵਿੱਚ ਖੁੱਲ੍ਹੀ ‘ਨੇਕੀ ਦੀ ਦੁਕਾਨ’

ਹਿੰਮਤ ਸਿੰਘ ਨਗਰ ਵਿੱਚ ਖੁੱਲ੍ਹੀ ‘ਨੇਕੀ ਦੀ ਦੁਕਾਨ’

ਦੁਕਾਨ ਦੀ ਸ਼ੁਰੂਆਤ ਮੌਕੇ ਗੁਰਦੀਪ ਸਿੰਘ ਗੋਸ਼ਾ ਤੇ ਦੀਪਕ ਗਰਗ।- ਫੋਟੋ  : ਇੰਦਰਜੀਤ ਵਰਮਾ

ਨਿੱਜੀ ਪੱਤਰ ਪ੍ਰੇਰਕ 
ਲੁਧਿਆਣਾ, 15 ਜੁਲਾਈ 

ਸਸਤੀਆਂ ਦਵਾਈਆਂ ਦੀ ਤਦੁਕਾਨ ਗੁਰੂ ਨਾਨਕ ਮੋਦੀਖਾਨਾ ਅਤੇ ਲਾਗਤ ਮੁੱਲ ਤੇ ਰਾਸ਼ਨ ਦੀ ਗੁਰੂ ਨਾਨਕ ਦੀ ਹੱਟੀ ਤੋਂ ਬਾਅਦ ਹੁਣ ਭਾਈ ਹਿੰਮਤ ਸਿੰਘ ਨਗਰ ਵਿੱੱਚ ਨੇਕੀ ਦੀ ਦੁਕਾਨ ਖੁੱਲ੍ਹ ਗਈ ਹੈ ਜਿਥੋਂ ਲੋਕਾਂ ਨੂੰ ਬਿਨਾਂ ਕਿਸੇ ਮੁਨਾਫੇ ਦੇ ਕਰਿਆਨੇ ਅਤੇ ਹੋਰ ਘਰੇਲੂ ਵਰਤੋਂ ਦਾ ਸਾਮਾਨ ਮਿਲੇਗਾ। ਐੱਨਜੀਓ ਹੈਲਪਫੁੱਲ ਦੇ ਦੀਪਕ ਗਰਗ ਵੱਲੋਂ ਇਸ ਦੁਕਾਨ ਦੀ ਸ਼ੁਰੂਆਤ ਮੌਕੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਮਾਤਾ ਵਿਪਨਜੀਤ ਕੌਰ ਨੇ ਗੁਰੂ ਨਾਨਕ ਦੀ ਹੱਟੀ ਖੋਲ੍ਹੀ ਸੀ ਜਿੱਥੇ ਖਰੀਦ ਤੋਂ ਘੱਟ ਕੀਮਤ ’ਤੇ ਕਰਿਆਨਾ ਅਤੇ ਸਬਜ਼ੀਆਂ ਵੇਚੀਆਂ ਜਾਂਦੀਆਂ ਹਨ। ਉਸੇ ਤਰਜ਼ ’ਤੇ ਅੱਜ ਐੱਨਜੀਓ ਹੈਲਪਫੁੱਲ ਵੱਲੋਂ  ਲੋਕਾਂ ਦੀ ਮਦਦ ਕਰਨ ਅਤੇ ਕਮਿਸ਼ਨ ਏਜੰਟਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਦੀਪਕ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਐਨਜੀਓ ਲੋਕਾਂ ਦੀ ਸੇਵਾ ਕਰ ਰਹੀ ਹੈ ਅਤੇ ਹੁਣ ਉਹ ਲੋਕਾਂ ਨੂੰ ਘੱਟ ਕੀਮਤ ’ਤੇ ਕਰਿਆਨੇ ਦੀਆਂ ਚੀਜ਼ਾਂ ਮੁਹੱਈਆ ਕਰਵਾ ਕੇ ਲੋਕਾਂ ਦੀ ਹੋਰ ਸਹਾਇਤਾ ਕਰਨਗੇ। ਇਸ ਊੱਦਮ ਦੀ ਸਥਾਨਕ ਲੋਕਾਂ ਨੇ ਵੀ ਸ਼ਲਾਘਾ ਕੀਤੀ ਹੈ।

ਦੁਕਾਨਦਾਰਾਂ ਤੇ ਵਪਾਰੀਆਂ ਦੇ ਮਸਲੇ ਹੱਲ ਕਰਾਉਣ ਲਈ ਸੰਘਰਸ਼ ਕਰਾਂਗੇ: ਬੱਗਾ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਵਾਈਸ ਚੇਅਰਮੈਨ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਮਸਲੇ ਹੱਲ ਕਰਾਉਣ ਲਈ ਅਕਾਲੀ ਦਲ ਹਰ ਸੰਘਰਸ਼ ਕਰਨ ਲਈ ਤਿਆਰ ਹੈ। ਉਹ ਵਾਰਡ ਨੰਬਰ 1 ਦੇ ਇਲਾਕੇ ਮਹੁੱਲਾ ਅਮਨ ਨਗਰ ਵਿੱੱਚ   ਸਮਾਜ ਸੇਵਕ ਅਮਰਜੀਤ ਜੀਤਾ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਚੌਧਰੀ ਬੱਗਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਜੋ ਸੇਵਾ ਸੌਂਪੀ ਹੈ, ਉਸ ’ਤੇ ਉਹ ਪੂਰੀ ਤਨਦੇਹੀ ਨਾਲ ਪਹਿਰਾ ਦਿੰਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨਗੇ। ਇਸ ਮੌਕੇ ਰਾਜੂ ਚਾਵਲਾ ਪ੍ਰਧਾਨ ਹਲਕਾ ਨੋਰਥ, ਲੱਕੀ ਨਾਹਰ, ਪੱਪਾ ਬਤਰਾ, ਅਮਰਜੀਤ ਸਿੰਘ ਬਿੰਦਰ ਪ੍ਰਧਾਨ, ਸੁਸ਼ੀਲ ਰੱਤੀ, ਰੋਸ਼ਨ ਲਾਲ ਸੋਨੂੰ ਅਤੇ ਮਨੀਸ਼ ਕੁਮਾਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਬਿਹਾਰ ਦੇ ਨੇਤਾਵਾਂ ਨੇ ਸੀਬੀਆਈ ਜਾਂਚ ਮੰਗੀ

ਸ਼ਹਿਰ

View All