ਕੈਂਪ ਦੌਰਾਨ 35 ਯੂਨਿਟ ਖੂਨ ਇਕੱਤਰ
ਸਮਾਜਸੇਵੀ ਸੰਸਥਾ ਵੱਲੋਂ ਨੇਤਰ ਅਤੇ ਸਿਹਤ ਜਾਂਚ ਕੈਂਪ
Advertisement
ਬਲਵਿੰਦਰ ਰੈਤ
ਨੂਰਪੁਰ ਬੇਦੀ, 27 ਮਾਰਚ
Advertisement
ਅਜੈਵੀਰ ਸਿੰਘ ਲਾਲਪੁਰਾ ਦੀ ਇਨਸਾਨੀਅਤ ਪਹਿਲਾਂ ਸੰਸਥਾ ਵੱਲੋਂ ਸਤਿਗੁਰੂ ਲਾਲ ਦਾਸ ਮਹਾਰਾਜ ਜੀ (ਰਕਬੇ ਵਾਲੇ) ਦੇ ਉਤਰਾਧਿਕਾਰੀ ਸਵਾਮੀ ਭੂਮਾਂ ਨੰਦ ਚੱਕਰਵਰਤੀ ਮਹਾਰਾਜ ਦੀ ਨੂੰ ਸਮਰਪਿਤ ਇੱਕ ਵਿਸ਼ਾਲ ਨੇਤਰ ਅਤੇ ਸਿਹਤ ਜਾਂਚ ਕੈਂਪ ਪਿੰਡ ਕਾਹਨਪੁਰ ਖੂਹੀ ਵਿੱਚ ਲਗਾਇਆ ਗਿਆ। ਇਸ ਮੌਕੇ ਡਾਕਟਰਾਂ ਦੀ ਟੀਮ ਨੇ 700 ਤੋਂ ਵੱਧ ਲੋਕਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ। ਸਵਾਮੀ ਅਜਰਾ ਨੰਦ ਮਹਾਰਾਜ ਕਾਹਨਪੁਰ ਖੂਹੀ ਵਾਲੇ ਨੇ ਕਿਹਾ ਕਿ ਇਹੋ ਜਿਹੇ ਸਿਹਤ ਕੈਂਪ ਲੋਕਾਂ ਦੀ ਚੰਗੀ ਤੰਦਰੁਸਤੀ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਸਵਾਮੀ ਅਨੋਲਕਾ ਨੰਦ ਮਹਾਰਾਜ, ਦਰਸ਼ਨਾ ਨੰਦ ਅਤੇ ਸਵਾਮੀ ਅਜਰਾ ਨੰਦ ਕਾਹਨਪੁਰ ਖੂਹੀ ਵਾਲੇ ਨੇ ਵਿਸ਼ੇਸ ਤੌਰ ’ਤੇ ਪਹੁੰਚ ਕੇ ਸੰਗਤ ਨੂੰ ਆਸ਼ੀਰਵਾਦ ਦਿੱਤਾ। ਐਡਵੋਕੇਟ ਪ੍ਰਦੀਪ ਕੁਮਾਰ ਚੇਚੀ, ਪਵਨ ਕੁਮਾਰ ਪਾਠੀ ਰੌੜੂਆਣਾ, ਬਲਜੀਤ ਚੌਧਰੀ, ਗਗਨਦੀਪ ਸਿੰਘ, ਸੋਨੂ ਭਾਟੀਆ, ਵਿਸਨੂ ਭਟਨਾਗਰ, ਓੰਕਾਰ ਚੇਚੀ ਆਦਿ ਮੌਜੂਦ ਸਨ।
Advertisement