ਇਥੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰਨ ਦੀ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਚੋਰ, ਬਿਜਲੀ ਸਪਲਾਈ ਬੰਦ ਕਰ ਕੇ ਫਾਲਟ ਠੀਕ ਕਰਨ ਬਹਾਨੇ ਕੰਧ ਦੇ ਨਾਲ-ਨਾਲ ਪਾਈ ਗਈ ਕਰੀਬ 300 ਮੀਟਰ ਲੰਬੀ ਤਾਰ ਖੋਲ੍ਹ ਕੇ ਲੈ ਗਏ। ਚੋਰਾਂ ਨੇ ਤਾਰ ਨੂੰ ਟਰੱਕ ਦੇ ਪਿੱਛੇ ਹੁੱਕ ਨਾਲ ਬੰਨ੍ਹ ਲਿਆ ਤੇ ਕਰੀਬ 2 ਕਿਲੋਮੀਟਰ ਦੂਰ ਗੁਰਦੁਆਰਾ ਕਲਗੀਧਰ ਸਾਹਿਬ ਅੱਗੇ ਜਰਨੈਲੀ ਸੜਕ ’ਤੇ ਚੋਰਾਂ ਦੇ ਵਾਹਨ ਤੋਂ ਤਾਰ ਖੁੱਲ੍ਹ ਗਈ ਅਤੇ ਉਹ ਤਾਰ ਨੂੰ ਸੜਕ ’ਤੇ ਛੱਡ ਕੇ ਫ਼ਰਾਰ ਹੋ ਗਏ। ਇਸ ਦੌਰਾਨ ਪਾਵਰਕੌਮ ਦੇ ਕਰਮਚਾਰੀ ਰਾਤ ਭਰ ਤਾਰ ਲੱਭਦੇ ਰਹੇ ਜਦੋਂ ਸਵੇਰੇ ਤਾਰ ਰੋਡ ’ਤੇ ਪਈ ਮਿਲੀ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਗਿਆ। ਜੇ ਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਅਬੂੰਜਾ ਕਲੋਨੀ ਫੀਡਰ ’ਚ ਫਾਲਟ ਦੀ ਸੂਚਨਾ ਮਿਲੀ ਸੀ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਬਿਜਲੀ ਦੀ ਤਾਰ ਗਾਇਬ ਦੇਖ ਕੇ ਹੈਰਾਨ ਰਹਿ ਗਏ। ਇਸ ਸਬੰਧੀ ਜਦੋਂ ਨੇੜਲੇ ਪਿੰਡ ਬੁੱਲ੍ਹੇਪੁਰ ਜਾ ਕੇ ਪੁੱਛ-ਪੜਤਾਲ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਅੱਧੀ ਰਾਤ ਨੂੰ ਅਣਪਛਾਤੇ ਵਿਅਕਤੀ ਬਿਜਲੀ ਠੀਕ ਕਰਨ ਦੀ ਗੱਲ ਕਹਿ ਕੇ ਕੰਧ ਟੱਪ ਕੇ ਇਕ ਘਰ ਦੀ ਛੱਤ ’ਤੇ ਚੜ੍ਹੇ ਸਨ ਅਤੇ ਬਾਅਦ ਵਿੱਚ ਬਿਜਲੀ ਦੀ ਤਾਰ ਹੀ ਖੋਲ੍ਹ ਕੇ ਲੈ ਗਏ। ਜੇ ਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆਉਣ ਤੋਂ ਬਾਅਦ ਪੁਲੀਸ ਨੂੰ ਚੋਰੀ ਦੀ ਵਾਰਦਾਤ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

