300 ਕੈਮਰੇ ਖੰਗਾਲ ਫੜੇ ਜਬਰ-ਜਨਾਹ ਦੇ ਮੁਲਜ਼ਮ

300 ਕੈਮਰੇ ਖੰਗਾਲ ਫੜੇ ਜਬਰ-ਜਨਾਹ ਦੇ ਮੁਲਜ਼ਮ

ਲੁਧਿਆਣਾ: ਸਹੁਰਿਆਂ ਤੋਂ ਪੇਕੇ ਘਰ ਲਈ ਸ਼ਾਮ ਦੇ ਸਮੇਂ ਨਿਕਲੀ ਮਾਨਸਿਕ ਰੋਗੀ ਔਰਤ ਦੇ ਨਾਲ ਜਬਰ ਜਨਾਹ ਕਰਨ ਵਾਲੇ ਮੁਲਜ਼ਮਾਂ ਨੂੰ ਆਖਰਕਾਰ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਮਾਮਲੇ ’ਚ ਪੀੜਤਾ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿੱਥੇ ਗਈ ਸੀ ਤੇ ਕਿੰਨ੍ਹਾਂ ਮੁਲਜ਼ਮਾਂ ਨੇ ਉਸਦੇ ਨਾਲ ਜਬਰ ਜਨਾਹ ਕੀਤਾ ਹੈ। ਡਵੀਜ਼ਨ ਨੰਬਰ 4 ਦੀ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਵੀਰਵਾਰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜੁਆਇੰਟ ਪੁਲੀਸ ਕਮਿਸ਼ਨਰ ਸਿਟੀ ਭਾਗੀਰਥ ਮੀਣਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਟ੍ਰੇਸ ਕਰਨ ਲਈ ਪੁਲੀਸ ਨੇ ਪੀੜਤਾ ਦੇ ਸਹੁਰੇ ਘਰ ਤੋਂ ਲੈ ਕੇ ਪੇਕੇ ਘਰ ਤੱਕ ਪੂਰੇ ਇਲਾਕੇ ਨੂੰ ਚੰਗੀ ਤਰ੍ਹਾਂ ਖੰਗਾਲਿਆ। ਕਈ ਕਿਲੋਮੀਟਰ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ। ਪੁਲੀਸ ਨੇ ਕਰੀਬ 300 ਦੇ ਕਰੀਬ ਕੈਮਰੇ ਖੰਗਾਲੇ। ਫੜੇ ਗਏ ਮੁਲਜ਼ਮਾਂ ’ਚ ਆਟੋ ਚਾਲਕ ਕ੍ਰਿਸ਼ੀ ਰਾਜ ਜੋ ਕਿ ਉਸਨੂੰ ਆਪਣੇ ਦੋਸਤ ਗੁਰਮੀਤ ਦੇ ਘਰ ਲੈ ਗਿਆ ਸੀ ਸ਼ਾਮਲ ਹਨ। ਪੁਲੀਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਟ੍ਰਿਬਿਊਨ ਨਿਊਜ਼ ਸਰਵਿਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All