ਲੁਧਿਆਣਾ ਵਿੱਚ ਕਰੋਨਾ ਦੇ 30 ਹੋਰ ਮਰੀਜ਼ਾਂ ਦੀ ਪੁਸ਼ਟੀ

ਲੁਧਿਆਣਾ ਵਿੱਚ ਕਰੋਨਾ ਦੇ 30 ਹੋਰ ਮਰੀਜ਼ਾਂ ਦੀ ਪੁਸ਼ਟੀ

ਪਟਿਆਲਾ ਵਿੱਚ ਇੱਕ ਮਰੀਜ਼ ਦਾ ਸਵੈਬ ਸੈਂਪਲ ਲੈਂਦਾ ਹੋਇਆ ਸਿਹਤ ਅਮਲਾ। -ਫੋਟੋ: ਰਾਜੇਸ਼ ਸੱਚਰ

ਗਗਨਦੀਪ ਅਰੋੜਾ
ਲੁਧਿਆਣਾ, 1 ਜੁਲਾਈ

ਸਨਅਤੀ ਸ਼ਹਿਰ ਵਿਚ ਕਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੁੱਧਵਾਰ ਨੂੰ ਸ਼ਹਿਰ ਵਿਚ 2 ਕਰੋਨਾ ਪੀੜਤਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਨਅਤੀ ਸ਼ਹਿਰ ਦੇ 30 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅੱਜ ਆਈਆਂ ਰਿਪੋਰਟਾਂ ਵਿਚ 3 ਵਿਅਕਤੀ ਲੁਧਿਆਣਾ ਤੋਂ ਬਾਹਰੀ ਇਲਾਕਿਆਂ ਨਾਲ ਸਬੰਧਤ ਹਨ।  

ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਸਨਅਤੀ ਸ਼ਹਿਰ ਵਿਚ ਅੱਜ 30 ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਨ੍ਹਾਂ ਵਿਚ 27 ਲੋਕ ਲੁਧਿਆਣਾ ਤੇ 3 ਬਾਹਰੀ ਇਲਾਕਿਆਂ ਨਾਲ ਸਬੰਧਤ ਹਨ। ਲੁਧਿਆਣਾ ਦੇ ਮਰੀਜ਼ਾਂ ’ਚੋਂ ਜਗਰਾਉਂ ਤੋਂ 1, ਦਸਮੇਸ਼ ਨਗਰ ਤੋਂ 1, ਜਨਕਪੁਰੀ ਤੋਂ 1, ਗੁਰੂ ਨਾਨਕ ਨਗਰ ਨੇੜੇ ਜਮਾਲਪੁਰ ਤੋਂ 1, ਰਣਜੀਤ ਨਗਰ ਸ਼ੇਰਪੁਰ ਤੋਂ 1, ਬੀਆਰਐੱਸ ਨਗਰ ਤੋਂ 1, ਅਗਰ ਨਗਰ ਤੋਂ 1, ਢਿੱਲੋਂ ਨਗਰ ਤੋਂ 1 ਗਰਭਵਤੀ ਔਰਤ, ਪਿੰਡ ਰਣੀਆਂ ਆਲਮਗੀਰ ਤੋਂ 20 ਸਾਲਾ ਨੌਜਵਾਨ, ਤਿਲਕ ਨਗਰ ਬਸਤੀ ਜੋਧੇਵਾਲ ਤੋਂ 3 ਮਰੀਜ਼, ਭਗਵਾਨ ਚੌਕ ਤੋਂ 1 ਮਰੀਜ਼, ਨਿਊ ਜਨਤਾ ਨਗਰ ਤੋਂ 1, ਅਰਬਨ ਐਸਟੇਟ ਦੁਗਰੀ ਤੋਂ 1, ਕੰਗਨਵਾਲ ਤੋਂ 1, ਨਿਊ ਮਾਡਲ ਟਾਊਨ ਅਮਲੋਹ ਰੋਡ ਖੰਨਾ ਤੋਂ 1, ਨਿਊ ਦੀਪ ਨਗਰ ਤੋਂ 1, ਪਿੰਡ ਦਾਦ ਤੋਂ 1, ਵਿਕਾਸ ਨਗਰ ਪੱਖੋਵਾਲ ਰੋਡ ਤੋਂ 1 , ਫਰੈਂਡਜ਼ ਕਲੋਨੀ ਮਾਡਲ ਗ੍ਰਾਮ ਤੋਂ 1, ਸ਼ਾਮ ਨਗਰ ਤੋਂ 1, ਦੀਪ ਨਗਰ ਤੋਂ 1 ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਬਾਹਰੀ ਇਲਾਕਿਆਂ ’ਚੋਂ ਆਗਰਾ, ਜਲੰਧਰ ਤੇ ਨਾਭਾ ਦੇ ਇੱਕ-ਇੱਕ ਮਰੀਜ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 865 ਤੇ ਮੌਤਾਂ ਦੀ ਗਿਣਤੀ 22 ਹੋ ਗਈ ਹੈ।  

ਜਲੰਧਰ ’ਚ 12 ਨਵੇਂ ਕੇਸ ਆਏ 

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 12 ਨਵੇਂ ਕੇਸ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 10 ਜਲੰਧਰ ਜ਼ਿਲ੍ਹੇ ਦੇ ਅਤੇ ਦੋ ਬਾਹਰਲੇ ਜ਼ਿਲ੍ਹਿਆਂ ਦੇ ਹਨ। ਇਸ ਮਗਰੋਂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 733 ਹੋ ਗਈ ਹੈ। ਜਾਣਕਾਰੀ ਅਨੁਸਾਰ ਪਿਮਸ ਮੈਡੀਕਲ ਕਾਲਜ ਦੀ ਲੈਬ ਦਾ ਇੱਕ ਤਕਨੀਸ਼ੀਅਨ ਵੀ ਕਰੋਨਾ ਦੀ ਲਪੇਟ ਵਿੱਚ ਆ ਗਿਆ ਹੈ। ਇਸ ਤੋਂ ਇਲਾਵਾ ਪਾਜ਼ੇਟਿਵ ਆਏ ਮਰੀਜ਼ਾਂ ਵਿੱਚ ਤਿੰਨ ਔਰਤਾਂ ਸ਼ਾਮਿਲ ਹਨ। ਕਰੋਨਾ ਤੋਂ ਪੀੜਤ ਹੋਣ ਵਾਲਿਆਂ ਦੀ ਉਮਰ 11 ਸਾਲ ਤੋਂ ਲੈ ਕੇ 60 ਸਾਲ ਵਿਚਾਲੇ ਹੈ। ਜਲੰਧਰ ਵਿੱਚ ਜਿਹੜੇ ਹੋਰ ਮਰੀਜ਼ ਪਾਜ਼ੇਟਿਵ ਆਏ ਹਨ, ਉਹ ਗੁਰੂ ਨਾਨਕਪੁਰਾ, ਮਖਦੂਮਪੁਰਾ, ਨਿਊ ਗੋਪਾਲ ਨਗਰ, ਅਬਾਦਪੁਰਾ, ਗੋਲਡਨ ਐਵੇਨਿਊ ਤੇ ਗੁਰੂ ਗੋਬਿੰਦ ਸਿੰਘ ਨਗਰ ਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All