ਲੁਧਿਆਣਾ ’ਚ ਕਰੋਨਾ ਦੇ 22 ਨਵੇਂ ਕੇਸ, ਦੋ ਮੌਤਾਂ

ਲੁਧਿਆਣਾ ’ਚ ਕਰੋਨਾ ਦੇ 22 ਨਵੇਂ ਕੇਸ, ਦੋ ਮੌਤਾਂ

ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਲੁਧਿਆਣਾ/ਗੁਰੂਸਰ ਸੁਧਾਰ 6 ਜੁਲਾਈ

ਲੁਧਿਆਣਾ ਵਿਚ ਅੱਜ ਕਰੋਨਾ ਦੇ 22 ਨਵੇਂ ਕੇਸ ਸਾਹਮਣੇ ਆਏ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸ਼ਹਿਰ ਵਿਚ ਹੁਣ ਕਰੋਨਾ ਦੇ ਕੁੱਲ 1092 ਮਾਮਲੇ ਹਨ ਤੇ ਹੁਣ ਤਕ 27 ਮੌਤਾਂ ਹੋ ਚੁੱਕੀਆਂ ਹਨ। ਸ਼ਹਿਰ ਵਿਚ ਐਕਟਿਵ ਕੇਸ 534 ਹਨ। ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੇਬਰ ਕਲੋਨੀ ਦੇ ਇਕ ਤੇ ਕਰੀਮਪੁਰ ਇਲਾਕੇ ਦੇ ਇਕ ਵਸਨੀਕ ਦੀ ਮੌਤ ਹੋਈ ਹੈ।

ਇਸ ਦੇ ਨਾਲ ਹੀ ਥਾਣਾ ਦਾਖਾ ਦੇ ਸਬ-ਇੰਸਪੈਕਟਰ ਜਰਨੈਲ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਉਣ ਪਿੱਛੋਂ ਲਏ ਗਏ ਟੈਸਟਾਂ ’ਚੋਂ ਅੱਜ ਸਬ-ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਸਹਾਇਕ ਥਾਣੇਦਾਰ ਜਗਦੀਸ਼ ਸਿੰਘ ਧਾਲੀਵਾਲ, ਸਹਾਇਕ ਥਾਣੇਦਾਰ ਬਲਜੀਤ ਸਿੰਘ, ਹਵਾਲਦਾਰ ਹਰਜਿੰਦਰ ਸਿੰਘ ਤੇ ਹਵਾਲਦਾਰ ਨਰਿੰਦਰ ਕੌਰ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All