ਮੈਡੀਕਲ ਕੈਂਪ ਵਿੱਚ 200 ਜਣਿਆਂ ਦੀ ਜਾਂਚ
ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰੱਸਟ ਦੇ ਮੁੱਖ ਸੇਵਾਦਾਰ ਅਤੇ ਸੰਪਰਦਾ ਦੇ ਮੌਜੂਦਾ ਮੁਖੀ ਬਾਬਾ ਅਮਰ ਸਿੰਘ ਜੀ ਭੋਰਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਰਾੜਾ ਸਾਹਿਬ ਵੱਲੋਂ ਪਿੰਡ ਜਰਗ ਵਿੱਚ ਸਿਹਤ ਜਾਂਚ ਕੈਂਪ ਲਾਇਆ ਗਿਆ।...
ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰੱਸਟ ਦੇ ਮੁੱਖ ਸੇਵਾਦਾਰ ਅਤੇ ਸੰਪਰਦਾ ਦੇ ਮੌਜੂਦਾ ਮੁਖੀ ਬਾਬਾ ਅਮਰ ਸਿੰਘ ਜੀ ਭੋਰਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਰਾੜਾ ਸਾਹਿਬ ਵੱਲੋਂ ਪਿੰਡ ਜਰਗ ਵਿੱਚ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ਵਿੱਚ ਲਗਪਗ 200 ਜਣਿਆਂ ਦੀ ਜਾਂਚ ਕਰਕੇ ਲੋੜ ਅਨੁਸਾਰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਹ ਕੈਂਪ ਸਮਾਜਸੇਵੀ ਸਾਬਕਾ ਸਰਪੰਚ ਹਰਮਿੰਦਰ ਸਿੰਘ ਜਰਗ ਦੇ ਉਦਮ ਸਦਕਾ ਲਗਾਇਆ ਗਿਆ। ਇਸ ਦੌਰਾਨ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਹਰਪ੍ਰੀਤ ਸਿੰਘ ਗਿੱਲ, ਡਾ. (ਪ੍ਰੋ) ਰਿੱਕੀ ਸਿੰਗਲ ਐੱਮ ਬੀ ਬੀ ਐੱਸ, ਮੈਡੀਸਨ ਵਿਭਾਗ ਦੇ ਮਾਹਿਰ ਡਾ. ਚਰਨਜੀਤ ਸਿੰਘ, ਦੰਦਾਂ ਦੇ ਮਾਹਿਰ ਡਾ. ਅਭਿਨਵ ਅਨੇਜਾ, ਜਨਾਨਾ ਰੋਗਾਂ ਦੇ ਮਾਹਿਰ ਡਾ. ਜੀਨੀ ਗਰੇਵਾਲ ਚੀਮਾ, ਬੱਚਿਆਂ ਦੇ ਮਾਹਿਰ ਡਾ. ਤਰੁਣ ਕੁਮਾਰ ਸ਼ਰਮਾ, ਅੱਖਾਂ ਦੇ ਮਾਹਿਰ ਡਾ. ਅੰਜਨਾ ਸਚਦੇਵ ਗੁਪਤਾ ਨੇ ਲੋਕਾਂ ਦੀ ਜਾਂਚ ਕੀਤੀ। ਸਾਬਕਾ ਸਰਪੰਚ ਹਰਮਿੰਦਰ ਸਿੰਘ ਜਰਗ ਨੇ ਮੁੱਖ ਸੇਵਾਦਾਰ ਬਾਬਾ ਅਮਰ ਸਿੰਘ ਜੀ ਭੋਰਾ ਸਾਹਿਬ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਡਾਕਟਰੀ ਟੀਮ ਦਾ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ. ਗੁਰਨਾਮ ਕੌਰ ਗਰੇਵਾਲ ਨੇ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।

