DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੋਰੀ ਦੇ ਟਰਾਲੇ ਤੇ ਨਗਦੀ ਸਣੇ 2 ਗ੍ਰਿਫ਼ਤਾਰ

ਫ਼ਰਾਰ ਮੁਲਜ਼ਮਾਂ ਦੀ ਭਾਲ ਵਿੱਚ ਛਾਪੇ

  • fb
  • twitter
  • whatsapp
  • whatsapp
Advertisement

ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਖੰਨਾ ਪੁਲੀਸ ਨੇ ਚੋਰੀਸ਼ੁਦਾ ਘੋੜਾ ਟਰਾਲੇ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਐੱਸ ਐੱਸ ਪੀ ਡਾ. ਜੋਤੀ ਯਾਦਵ ਨੇ ਦੱਸਿਆ ਲਖਵੀਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ 25 ਨਵੰਬਰ ਦੀ ਰਾਤ ਨੂੰ ਪੈਟਰੋਲ ਪੰਪ ਲਿਬੜਾ ਨੇੜੇ ਖੰਨਾ ਵਿੱਚ ਘੋੜਾ ਟਰਾਲਾ ਪੀ ਬੀ 10 ਜੇ ਵਾਈ 8302 ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ। ਇਸ ’ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ ਅਮਲ ਵਿੱਚ ਲਿਆਂਦੀ ਅਤੇ ਉਕਤ ਗੱਡੀ ਨੂੰ ਟਰੇਸ ਕਰਨ ਲਈ ਖੰਨਾ, ਹਰਿਆਣਾ, ਕੈਂਥਲ, ਦਿੱਲੀ-ਕੱਟੜਾ ਰੋਡ ਹਸਨਗੜ੍ਹ ਦੇ ਸਾਰੇ ਰੂਟਾਂ ਕਰੀਬ 600 ਕਿਲੋਮੀਟਰ ਦੇ ਰੂਟ ’ਤੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਕੇ ਗੱਡੀ ਚੋਰੀ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਟਰੇਸ ਕੀਤਾ ਗਿਆ ਜਿਨ੍ਹਾਂ ਵਿੱਚੋਂ ਅਨੂੰ ਨਾਗਰ  (ਹਰਿਆਣਾ) ਅਤੇ ਅਲਤਾਫ਼ ਉਰਫ਼ ਸਾਹਿਦ ਵਾਸੀ ਫਰੀਦਾਵਾਦ (ਹਰਿਆਣਾ) ਨੂੰ ਉਕਤ ਘੋੜਾ ਟਰਾਲਾ ਅਤੇ 10 ਲੱਖ ਰੁਪਏ ਦੀ ਨਗਦੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਆਖਿਆ ਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

Advertisement
Advertisement
×