ਲੁਧਿਆਣਾ ਤੋਂ ਪਰਵਾਸੀ ਮਜ਼ਦੂਰਾਂ ਨੂੰ ਬਿਹਾਰ ਲਿਜਾ ਰਹੀ ਬੱਸ ਦੇ ਪਿੱਛੇ ਟਰੱਕ ਵੱਜਿਆ, 18 ਯਾਤਰੀਆਂ ਦੀ ਮੌਤ, 25 ਜ਼ਖ਼ਮੀ

ਲੁਧਿਆਣਾ ਤੋਂ ਪਰਵਾਸੀ ਮਜ਼ਦੂਰਾਂ ਨੂੰ ਬਿਹਾਰ ਲਿਜਾ ਰਹੀ ਬੱਸ ਦੇ ਪਿੱਛੇ ਟਰੱਕ ਵੱਜਿਆ, 18 ਯਾਤਰੀਆਂ ਦੀ ਮੌਤ, 25 ਜ਼ਖ਼ਮੀ

ਬਾਰਾਬੰਕੀ (ਉੱਤਰ ਪ੍ਰਦੇਸ਼), 28 ਜੁਲਾਈਬਾਰਾਬੰਕੀ ਜ਼ਿਲ੍ਹੇ ਦੇ ਰਾਮਸਨੇਹੀਘਾਟ ਖੇਤਰ ਵਿਚ ਸੜਕ ਕਿਨਾਰੇ ਖੜ੍ਹੀ ਬੱਸ ਵਿਚ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ 18 ਯਾਤਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਪੁਲੀਸ ਮੁਤਾਬਕ 27-28 ਜੁਲਾਈ ਦੀ ਦਰਮਿਆਨੀ ਰਾਤ ਨੂੰ ਰਾਮਸਨੇਹੀਘਾਟ ਖੇਤਰ ਦੇ ਲਖਨਊ-ਅਯੁੱਧਿਆ ਰਾਜ ਮਾਰਗ ’ਤੇ ਕਲਿਆਣੀ ਨਦੀ ਕੋਲ ਰਾਤ ਨੂੰ ਪੰਜਾਬ ਦੇ ਲੁਧਿਆਣਾ ਤੋਂ ਬਿਹਾਰ ਜਾ ਰਹੀ ਨਿੱਜੀ ਡਬਲ ਡੈੱਕਰ ਬੱਸ ਐੱਕਸਲ ਟੁੱਟਣ ਕਾਰਨ ਸੜਕ ਦੇ ਕਿਨਾਰੇ ਖੜ੍ਹੀ ਸੀ। ਬੱਸ ਠੀਕ ਹੋਣ ਵਿੱਚ ਦੇਰੀ ਹੋਣ ਕਾਰਨ ਯਾਤਰੀ ਬੱਸ ਵਿਚੋਂ ਬਾਹਰ ਨਿਕਲੇ ਹੋਏ ਸਨ ਪਰ ਕੁਝ ਯਾਤਰੀ ਬੱਸ ਵਿੱਚ ਸੌਂ ਰਹੇ ਸਨ। ਅਚਾਨਕ ਰਾਤ 12 ਵਜੇ ਪੰਜਾਬ ਤੋਂ ਬਿਹਾਰ ਜਾ ਰਿਹਾ ਨਾਗਾਲੈਂਡ ਦਾ ਟਰੱਕ ਬੇਕਾਬੂ ਹੋ ਕੇ ਬੱਸ ਵਿੱਚ ਵੱਜਿਆ। ਬੱਸ ਵਿੱਚ ਬਹੁਤੇ ਲੋਕ ਬਿਹਾਰ ਦੇ ਸਨ। ਜ਼ਖ਼ਮੀਆਂ ਵਿੱਚ ਅੱਠ ਦੀ ਹਾਲਤ ਗੰਭੀਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All