DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

16 ਅਧਿਆਪਕਾਂ ਰਾਜ ਪੱਧਰੀ ਸਕਾਊਟ ਕੈਂਪ ’ਚ ਸ਼ਾਮਲ 

ਖੇਤਰੀ ਪ੍ਰਤੀਨਿਧ ਲੁਧਿਆਣਾ, 10 ਜੂਨ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਵੱਲੋਂ ਸਟੇਟ ਟਰੇਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿੱਚ ਲਗਾਏ ਸੱਤ ਦਿਨਾਂ ਰਾਜ ਪੱਧਰੀ ਸਕਾਊਟ ਮਾਸਟਰ ਅਤੇ ਗਾਈਡ ਕੈਪਟਨ ਦੇ ਬੇਸਿਕ ਅਤੇ ਐਡਵਾਂਸ ਟ੍ਰੇਨਿੰਗ ਕੈਂਪ ਵਿੱਚ ਲੁਧਿਆਣਾ ਜ਼ਿਲ੍ਹੇ ਦੇ 16 ਅਧਿਆਪਕਾਂ...
  • fb
  • twitter
  • whatsapp
  • whatsapp
featured-img featured-img
ਰਾਜ ਪੱਧਰੀ ਸਕਾਊਟ ਕੈਂਪ ਵਿੱਚ ਭਾਗ ਲੈਣ ਵਾਲੇ ਲੁਧਿਆਣਾ ਜ਼ਿਲ੍ਹੇ ਦੇ 16 ਅਧਿਆਪਕ। ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 10 ਜੂਨ

Advertisement

ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਵੱਲੋਂ ਸਟੇਟ ਟਰੇਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿੱਚ ਲਗਾਏ ਸੱਤ ਦਿਨਾਂ ਰਾਜ ਪੱਧਰੀ ਸਕਾਊਟ ਮਾਸਟਰ ਅਤੇ ਗਾਈਡ ਕੈਪਟਨ ਦੇ ਬੇਸਿਕ ਅਤੇ ਐਡਵਾਂਸ ਟ੍ਰੇਨਿੰਗ ਕੈਂਪ ਵਿੱਚ ਲੁਧਿਆਣਾ ਜ਼ਿਲ੍ਹੇ ਦੇ 16 ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਲੁਧਿਆਣਾ ਡਿੰਪਲ ਮਦਾਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ.ਅ.) ਲੁਧਿਆਣਾ ਰਾਜਿੰਦਰ ਕੌਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਿੱਸਾ ਲਿਆ।

ਜ਼ਿਲ੍ਹਾ ਆਰਗੇਨਾਇਜ਼ਿੰਗ ਕਮਿਸ਼ਨਰ (ਸਕਾਊਟ) ਲੁਧਿਆਣਾ ਮਨਦੀਪ ਸਿੰਘ ਸੇਖੋਂ ਤੇ ਜ਼ਿਲ੍ਹਾ ਆਰਗੇਨਾਇਜ਼ਿੰਗ ਕਮਿਸ਼ਨਰ (ਗਾਇਡ) ਲੁਧਿਆਣਾ ਮੈਡਮ ਅਨੁਪਮਾ ਦੀ ਅਗਵਾਈ ਵਿੱਚ ਗਏ ਇਨ੍ਹਾਂ ਅਧਿਆਪਕਾਂ ਨੂੰ ਆਪਣੇ-ਆਪਣੇ ਸਕੂਲਾਂ ਵਿੱਚ ਸਕਾਊਟ ਅਤੇ ਗਾਈਡ ਯੂਨਿਟ ਸਥਾਪਿਤ ਕਰਕੇ ਇਸ ਅੰਤਰ-ਰਾਸ਼ਟਰੀ ਲਹਿਰ ਦੀਆਂ ਗਤੀਵਿਧੀਆਂ ਦੇ ਅੰਤਰਗਤ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਯੋਗਦਾਨ ਪਾਉਣ ਸਬੰਧੀ ਟਰੇਨਿੰਗ ਦਿੱਤੀ ਗਈ। ਇਸ ਤੋਂ ਇਲਾਵਾ ਸਾਰੇ ਅਧਿਆਪਕਾਂ ਨੂੰ ਸੰਕਟ ਮੋਚਨ ਮੰਦਰ, ਤਾਰਾ ਦੇਵੀ ਮੰਦਰ ਅਤੇ ਸ਼ਿਮਲਾ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ਦੀ ਟਰੈਕਿੰਗ ਕਰਵਾਈ ਗਈ।

ਸਟੇਟ ਟਰੇਨਿੰਗ ਟੀਮ ਵਜੋਂ ਉਂਕਾਰ ਸਿੰਘ ਚੀਮਾ ਸਟੇਟ ਆਰਗੇਨਾਇਜ਼ਿੰਗ ਕਮਿਸ਼ਨਰ (ਸਕਾਊਟ) ਪੰਜਾਬ ਅਤੇ ਮੈਡਮ ਨੀਟਾ ਕਸ਼ਯਪ ਸਟੇਟ ਆਰਗੇਨਾਇਜ਼ਿੰਗ ਕਮਿਸ਼ਨਰ (ਗਾਈਡ) ਪੰਜਾਬ ਤੋਂ ਇਲਾਵਾ ਤਪਿੰਦਰ ਸਿੰਘ ਬੇਦੀ, ਜਗਤਾਰ ਸਿੰਘ, ਦਰਸ਼ਨ ਸਿੰਘ ਬਰੇਟਾ, ਸ਼ੇਖਰ ਤਲਵੰਡੀ, ਅੰਮ੍ਰਿਤਪਾਲ ਸਿੰਘ ਬਰਾੜ, ਪਵਨ ਕੁਮਾਰ, ਦਰਸ਼ਨ ਸਿੰਘ, ਰਜਨੀ ਕਾਲੀਆ ਅਤੇ ਹੋਰ ਟਰੇਨਰਾਂ ਨੇ ਸਕਾਊਟਿੰਗ ਦੇ ਵੱਖ-ਵੱਖ ਵਿਸ਼ਿਆਂ ਸਬੰਧੀ ਪੰਜਾਬ ਭਰ ਤੋਂ ਪਹੁੰਚੇ ਲਗਭਗ 250 ਅਧਿਆਪਕਾਂ ਨੂੰ ਜਾਗਰੂਕ ਕੀਤਾ। ਇਸ ਕੈਂਪ ਵਿੱਚ ਜ਼ਿਲ੍ਹਾ ਲੁਧਿਆਣਾ ਵੱਲੋਂ ਭਾਗ ਲੈਣ ਵਾਲੇ ਸਾਰੇ ਅਧਿਆਪਕਾਂ ਲੈਕ. ਦਰਸ਼ਨ ਸਿੰਘ ਲਤਾਲਾ, ਡਾ. ਪਰਮਿੰਦਰ ਸਿੰਘ ਡੀਪੀਈ ਗਹੌਰ, ਰਾਕੇਸ. ਕੁਮਾਰ ਡੀਪੀਈ ਲੱਲ ਕਲਾਂ, ਗੁਰਪ੍ਰੀਤ ਸਿੰਘ ਨਾਗਰਾ ਡੀਪੀਈ ਕਟਾਣੀ ਕਲਾਂ, ਸੁਖਸੇਵਕ ਸਿੰਘ ਕਲਰਕ ਹਸਨਪੁਰ, ਰਿਪੂਦਮਨ ਸਿੰਘ ਈਸੜੂ, ਲੈਕ. ਗੁਰਬਚਨ ਸਿੰਘ ਖੰਨਾ, ਮਾ. ਰਾਜਿੰਦਰ ਸਿੰਘ ਭੋਗਪੁਰ, ਮਾ. ਸੰਜੀਵ ਕੁਮਾਰ ਮਲਟੀਪਰਪਜ਼ ਸਕੂਲ ਲੁਧਿਆਣਾ, ਮੇਜਰ ਸਿੰਘ ਈਟੀਟੀ ਜੰਡਿਆਲੀ ਕਲਾਂ, ਲੈਕ. ਰਪਵਿੰਦਰ ਕੌਰ ਅਤੇ ਮੈਡਮ ਜਸਵੀਰ ਕੌਰ ਮਲਟੀਪਰਪਜ਼ ਸਕੂਲ ਲੁਧਿਆਣਾ, ਨੇਹਾ ਈਟੀਟੀ ਨਨਕਾਣਾ ਸਾਹਿਬ ਪਬਲਿਕ ਸਕੂਲ ਈਸੜੂ, ਰਿਸ਼ੀਤਾ ਈਟੀਟੀ ਭੈਰੋਂਮੁੰਨਾ ਅਤੇ ਦਮਨਜੋਤ ਕੌਰ ਈਟੀਟੀ ਬਰਵਾਲਾ ਨੇ ਟਰੇਨਿੰਗ ਸੰਪੂਰਨਤਾ ਦੇ ਸਰਟੀਫਿਕੇਟ ਪ੍ਰਾਪਤ ਕੀਤੇ।

Advertisement
×