ਕਰੋਨਾ ਕਾਰਨ 14 ਮਰੀਜ਼ਾਂ ਦੀ ਮੌਤ

ਕਰੋਨਾ ਕਾਰਨ 14 ਮਰੀਜ਼ਾਂ ਦੀ ਮੌਤ

ਲੁਧਿਆਣਾ ਵਿਚ ਕਰੋਨਾ ਦਾ ਸੈਂਪਲ ਲੈਂਦੇ ਸਿਹਤ ਵਿਭਾਗ ਦੇ ਮੁਲਾਜ਼ਮ।

ਗਗਨ ਅਰੋੜਾ
ਲੁਧਿਆਣਾ, 23 ਸਤੰਬਰ

ਜ਼ਿਲ੍ਹਾ ਲੁਧਿਆਣਾ ਵਿੱਚ ਕਰੋਨਾ ਦੇ ਅੱਜ 212 ਨਵੇਂ ਕੇਸ ਸਾਹਮਣੇ ਆਏ ਹਨ, ਇਸ ਦੇ ਨਾਲ ਹੀ 24 ਘੰਟਿਆਂ ਦੌਰਾਨ 14 ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ। ਇਸ ਨਾਲ ਹੀ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ 24 ਘੰਟੇ ਦੌਰਾਨ ਸ਼ੱਕੀ ਮਰੀਜ਼ਾਂ ਦੇ 5199 ਸੈਂਪਲ ਲਏ ਗਏ। 

ਕਰੋਨਾਵਾਇਰਸ ਸਬੰਧੀ ਜਾਣਕਾਰੀ ਦਿੰਦਿਆਂ  ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 212 ਨਵੇਂ ਕੇਸ ਸਾਹਮਣੇ ਆਏ  ਹਨ, ਜਿਨ੍ਹਾਂ ਵਿੱਚੋਂ 184 ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ ਤੇ 28 ਹੋਰ ਮਰੀਜ਼ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਅੱਜ ਆਏ ਨਵੇਂ ਕੇਸਾਂ ਤੋਂ ਬਾਅਦ  ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 16783 ਹੋ ਗਈ ਹੈ, ਜਿਨ੍ਹਾਂ ਵਿੱਚੋਂ 86.89 ਫੀਸਦੀ ਮਰੀਜ਼ ਪੂਰੀ ਤਰ੍ਹਾਂ  ਠੀਕ ਹੋ ਗਏ ਹਨ। 

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਹੁਣ ਕੁੱਲ 1509 ਪਾਜ਼ੇਟਿਵ ਮਰੀਜ਼ ਹੀ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਜਦਕਿ ਬਾਕੀ ਠੀਕ ਹੋ ਕੇ ਘਰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 1836 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟੇ ਦੌਰਾਨ ਕਰੋਨਾ ਕਾਰਨ 14 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 11 ਜ਼ਿਲ੍ਹਾ ਲੁਧਿਆਣਾ ਤੇ 1 ਹੁਸ਼ਿਆਰਪੁਰ, 1 ਮੋਗਾ ਤੇ 1 ਜੰਮੂ ਨਾਲ ਸਬੰਧਤ ਹਨ। ਮੌਜੂਦਾ ਸਮੇਂ ਵੀ 4149 ਲੋਕ ਘਰਾਂ ਵਿੱਚ ਇਕਾਂਤਵਾਸ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All