ਕਣਕ ਦੀ 13 ਏਕੜ ਫ਼ਸਲ ਸੜ ਕੇ ਸੁਆਹ

ਕਣਕ ਦੀ 13 ਏਕੜ ਫ਼ਸਲ ਸੜ ਕੇ ਸੁਆਹ

ਰਾਏਕੋਟ ਸੜਕ ’ਤੇ ਸੁਆਹ ਹੋਈ 13 ਏਕੜ ਕਣਕ ਦੀ ਫ਼ਸਲ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 15 ਅਪਰੈਲ

ਇੱਥੇ ਰਾਏਕੋਟ ਸੜਕ ’ਤੇ ਰਜਵਾਹੇ ਨਾਲ ਲੱਗਦੇ ਖੇਤਾਂ ’ਚ ਅੱਗ ਲੱਗਣ ਕਾਰਨ 13 ਏਕੜ ਪੱਕੀ ਕਣਕ ਨੂੰ ਅੱਗ ਲੱਗ ਗਈ ਤੇ ਕੁਝ ਹੀ ਸਮੇਂ ਵਿੱਚ ਖੜ੍ਹੀ ਫ਼ਸਲ ਸੜ ਕੇ ਸੁਆਹ ਹੋ ਗਈ। ਖੇਤਾਂ ’ਚ ਕੰਮ ਕਰਦੇ ਲੋਕ ਅੱਗ ’ਤੇ ਕਾਬੂ ਪਾਉਣ ਲਈ ਯਤਨ ਕਰਨ ਲੱਗੇ। ਕਿਸਾਨ ਪਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਅਗਵਾੜ ਲਧਾਈ ਦੇ ਖੇਤਾਂ ’ਚ ਲੱਗੀ ਅੱਗ ਨੂੰ ਬੁਝਾਉਣ ਲਈ ਜਦੋਂ ਗੁਰੂ ਘਰ ਤੋਂ ਅਨਾਊਸਮੈਂਟ ਹੋਈ ਤਾਂ ਲੋਕ ਵਾਹੋ-ਦਾਹੀ ਵੱਡੀ ਗਿਣਤੀ ’ਚ ਟਰੈਕਟਰ-ਟਰਾਲੀਆਂ ਰਾਂਹੀ ਖੇਤਾਂ ’ਚ ਪਹੁੰਚੇ ਅਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਪ੍ਰੰਤੂ ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਲੋਕਾਂ ਨੇ ਅੱਗ ’ਤੇ ਕਾਬੂ ਪਾ ਲਿਆ ਸੀ ਅਤੇ 13 ਏਕੜ ਕਣਕ ਸੁਆਹ ਹੋ ਚੁੱਕੀ ਸੀ। ਫਾਇਰ ਬ੍ਰਿਗੇਡ ਨੇ ਅੱਗ ਦੇ ਫੈਲਾਅ ਨੂੰ ਰੋਕਣ ਲਈ ਸਫ਼ਲ ਯਤਨ ਕੀਤੇ। ਮੌਕੇ ’ਤੇ ਹਾਜ਼ਰ ਸੈਕਟਰੀ ਕਰਮ ਸਿੰਘ ਨੇ ਦੱਸਿਆ ਕਿ ਖੇਤਾਂ ਨੂੰ ਬਿਜਲੀ ਸਪਲਾਈ ਦੇਣ ਲਈ ਇੱਕ ਖੰਬਾ ਸੜਕ ’ਤੇ ਲੱਗਾ ਹੋਇਆ ਹੈ ਜਿਸ ਤੋਂ 11 ਕੇਵੀ ਦੀ ਤਾਰ ਟਰਾਂਸਫਾਰਮਰ ਤੱਕ ਜਾਂਦੀ ਹੈ ਪ੍ਰੰਤੂ ਅੱਗੇ ਇੱਕ ਘਰ ’ਚ 3 ਫੇਸ ਦਾ ਮੀਟਰ ਲੱਗਾ ਹੋਇਆ ਹੈ ਉੱਥੇ ਧਰਤੀ ’ਤੇ ਡਿੱਗੀ ਤਾਰ ’ਚ ਸਪਾਰਕਿੰਗ ਹੋਣ ਨਾਲ ਅਤੇ ਤੇਜ਼ ਹਵਾ ਚਲਦੀ ਹੋਣ ਕਾਰਨ ਖੇਤਾਂ ਨੂੰ ਅੱਗ ਲੱਗੀ ਹੈ। ਮਾਲ ਵਿਭਾਗ- ਸੂਚਨਾ ਮਿਲਣ ’ਤੇ ਮਾਲ ਵਿਭਾਗ ਦੀ ਟੀਮ ਨੇ ਖੇਤਾਂ ਦਾ ਦੌਰਾ ਕੀਤਾ ਅਤੇ ਹੋਏ ਨੁਕਸਾਨ ਨੂੰ ਦੇਖਿਆ ।

ਕਣਕ ਦੇ ਨਾੜ ਨੂੰ ਅੱਗ ਲੱਗੀ

ਜਗਰਾਓਂ: ਨੇੜਲੇ ਪਿੰਡ ਮਲਕ ਦੇ ਅਲੀਗੜ੍ਹ ਸੜਕ ’ਤੇ ਪੈਂਦੇ ਖੇਤਾਂ ’ਚ ਦੇਰ ਰਾਤ ਨੂੰ ਕੰਬਾਈਨ ਨਾਲ ਵੱਢੀ ਹੋਈ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਲੋਕਾਂ ਦੇ ਯਤਨਾਂ ਅਤੇ ਸਮੇਂ ਸਿਰ ਪੁੱਜੀ ਫਾਇਰ ਬ੍ਰਿਗੇਡ ਨੇ ਅੱਗ ਤੇ ਲੰਬੇ ਯਤਨਾ ਬਾਅਦ ਕਾਬੂ ਪਾਇਆ। ਮੌਕੇ ’ਤੇ ਹਾਜ਼ਰ ਕਿਸਾਨ ਅਮਨਦੀਪ ਸਿੰਘ, ਸੁਖਾ ਸਿੰਘ, ਬਲਦੇਵ ਸਿੰਘ ਆਦਿ ਨੇ ਦੱਸਿਆ ਕਿ ਜੇਕਰ ਅੱਗ ’ਤੇ ਕਾਬੂ ਪਾਉਣ ’ਚ ਦੇਰੀ ਹੋ ਜਾਂਦੀ ਤਾਂ ਆਲੇ ਦੁਆਲੇ ਵੱਢਣ ਵਾਲੀ ਖੜ੍ਹੀ ਕਣਕ ਵੀ ਅੱਗ ਦੀ ਲਪੇਟ ’ਚ ਆ ਜਾਣੀ ਸੀ ਅਤੇ ਵੱਡਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਖਦਸ਼ਾ ਜਾਹਿਰ ਕੀਤਾ ਕਿ ਅੱਗ ਸੜਕ ਦੇ ਨਾਲ-ਨਾਲ ਨਹੀਂ ਸਗੋਂ ਦੂਸਰੇ ਪਾਸੇ ਤੋਂ ਲੱਗੀ ਹੈ ਹੋ ਸਕਦਾ ਹੈ ਕਿਸੇ ਸ਼ਰਾਰਤੀ ਅਨਸਰ ਨੇ ਜਾਣਬੁੱਝ ਕੇ ਅਜਿਹਾ ਕੀਤਾ ਹੋਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All