ਲੁਧਿਆਣਾ ਵਿੱਚ ਗੈਸ ਏਜੰਸੀ ਦੇ ਕਰਿੰਦੇ ਤੋਂ 11 ਲੱਖ ਲੁੱਟੇ

ਲੁਧਿਆਣਾ ਵਿੱਚ ਗੈਸ ਏਜੰਸੀ ਦੇ ਕਰਿੰਦੇ ਤੋਂ 11 ਲੱਖ ਲੁੱਟੇ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੁਲਾਈ

ਇਥੇ ਢਾਬਾ ਰੋਡ ’ਤੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਇਕ ਗੈਸ ਏਜੰਸੀ ਦੇ ਕਰਿੰਦੇ ਤੋਂ ਤੇਜ਼ਧਾਰ ਹਥਿਆਰ ਦਿਖਾ ਕੇ ਸਵਾ 11 ਲੱਖ ਰੁਪਏ ਦੀ ਨਕਦੀ ਲੁੱਟ ਲਈ। ਏਜੰਸੀ ਦਾ ਕਰਿੰਦਾ ਸਕੂਟਰ ’ਤੇ ਇਹ ਪੈਸੇ ਬੈਂਕ ਵਿੱਚ ਕੰਪਨੀ ਦੇ ਖਾਤੇ ਵਿੱਚ ਜਮ੍ਹਾਂ ਕਰਾਉਣ ਜਾ ਰਿਹਾ ਸੀ। ਪੁਲੀਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਰਹੀ ਹੈ। ਐਸਪੀ ਸੰਦੀਪ ਵਡੇਰਾ ਅਨੁਸਾਰ ਇਹ ਸ਼ੱਕੀ ਮਾਮਲਾ ਜਾਪ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕੋਈ ਏਜੰਸੀ ਦਾ ਮੁਲਾਜ਼ਮ ਇਸ ਘਟਨਾ ਵਿੱਚ ਸ਼ਾਮਲ ਹੋ ਸਕਦਾ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All