DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਜ਼ੁਰਗ ਦੀ ਏ ਟੀ ਐੱਮ ਕਾਰਡ ਬਦਲ ਕੇ ਡੇਢ ਲੱਖ ਉਡਾਏ

ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ-3 ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਠੱਗ ਨੇ ਮਦਦ ਕਰਨ ਦੇ ਬਹਾਨੇ ਇੱਕ ਬਜ਼ੁਰਗ ਦਾ ਏ ਟੀ ਐੱਮ ਕਾਰਡ ਬਦਲ ਲਿਆ ਅਤੇ ਉਨ੍ਹਾਂ ਦੇ ਖ਼ਾਤੇ ਵਿੱਚੋਂ 1.50 ਲੱਖ ਰੁਪਏ ਦੀ ਰਕਮ ’ਤੇ ਹੱਥ ਸਾਫ਼ ਕਰ...

  • fb
  • twitter
  • whatsapp
  • whatsapp
Advertisement

ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ-3 ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਠੱਗ ਨੇ ਮਦਦ ਕਰਨ ਦੇ ਬਹਾਨੇ ਇੱਕ ਬਜ਼ੁਰਗ ਦਾ ਏ ਟੀ ਐੱਮ ਕਾਰਡ ਬਦਲ ਲਿਆ ਅਤੇ ਉਨ੍ਹਾਂ ਦੇ ਖ਼ਾਤੇ ਵਿੱਚੋਂ 1.50 ਲੱਖ ਰੁਪਏ ਦੀ ਰਕਮ ’ਤੇ ਹੱਥ ਸਾਫ਼ ਕਰ ਦਿੱਤਾ। ਜਦੋਂ ਤੱਕ ਅੰਬੇਡਕਰ ਨਗਰ ਵਾਸੀ ਚਰਨਜੀਤ ਸਿੰਘ ਨੂੰ ਕੁਝ ਪਤਾ ਲੱਗਦਾ, ਮੁਲਜ਼ਮ ਪੈਸੇ ਕਢਵਾ ਚੁੱਕੇ ਸਨ। ਉਹ ਤੁਰੰਤ ਬੈਂਕ ਪਹੁੰਚੇ ਅਤੇ ਸ਼ਿਕਾਇਤ ਕਰਨ ਤੋਂ ਬਾਅਦ ਥਾਣਾ ਡਿਵੀਜ਼ਨ ਤਿੰਨ ਦੀ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਠੱਗੀ ਦਾ ਸ਼ਿਕਾਰ ਹੋਏ ਚਰਨਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ 29 ਮਾਰਚ ਨੂੰ ਉਹ ਆਪਣੀ ਪਤਨੀ ਮਨਜੀਤ ਕੌਰ ਨਾਲ ਬੈਂਕ ਆਫ਼ ਬੜੌਦਾ ਦੀ ਧਰਮਪੁਰਾ ਸ਼ਾਖਾ ਦੇ ਏ ਟੀ ਐੱਮ ਵਿੱਚੋਂ ਕੈਸ਼ ਕਢਵਾਉਣ ਗਏ ਸਨ। ਮਸ਼ੀਨ ਵਿੱਚ ਕਾਰਡ ਲਗਾਉਣ ਤੋਂ ਬਾਅਦ ਜਦੋਂ ਤਕਨੀਕੀ ਕਾਰਨਾਂ ਕਰ ਕੇ ਪੈਸੇ ਨਹੀਂ ਨਿਕਲੇ, ਤਾਂ ਉੱਥੇ ਪਹਿਲਾਂ ਤੋਂ ਮੌਜੂਦ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਝਾਂਸੇ ਵਿੱਚ ਲੈ ਲਿਆ। ਮੁਲਜ਼ਮ ਨੇ ਸਹਾਇਤਾ ਕਰਨ ਦਾ ਨਾਟਕ ਕਰਦਿਆਂ ਗੱਲਾਂ ਵਿੱਚ ਉਲਝਾ ਕੇ ਬੜੀ ਸਫ਼ਾਈ ਨਾਲ ਚਰਨਜੀਤ ਦਾ ਅਸਲੀ ਕਾਰਡ ਆਪਣੀ ਜੇਬ ਵਿੱਚ ਪਾ ਲਿਆ ਅਤੇ ਉਨ੍ਹਾਂ ਨੂੰ ਉਸੇ ਤਰ੍ਹਾਂ ਦਾ ਦਿਖਣ ਵਾਲਾ ਇੱਕ ਫ਼ਰਜ਼ੀ ਕਾਰਡ ਫੜਾ ਦਿੱਤਾ। ਚਰਨਜੀਤ ਸਿੰਘ ਨੂੰ ਠੱਗੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਕੁਝ ਹੀ ਦੇਰ ਬਾਅਦ ਉਸ ਦੇੇ ਮੋਬਾਈਲ ’ਤੇ ਖ਼ਾਤੇ ਵਿੱਚੋਂ ਪੈਸੇ ਕੱਟਣ ਦੇ ਸੁਨੇਹੇ ਆਉਣ ਲੱਗੇ। ਮੁਲਜ਼ਮ ਨੇ ਵੱਖ-ਵੱਖ ਏ ਟੀ ਐੱਮ ਵਿੱਚ ਜਾ ਕੇ ਕੁੱਲ 1.50 ਲੱਖ ਰੁਪਏ ਕਢਵਾ ਲਏ ਸਨ। ਪਰਿਵਾਰਕ ਮੈਂਬਰਾਂ ਨੇ ਬੈਂਕ ਨੂੰ ਸੂਚਿਤ ਕਰ ਕੇ ਕਾਰਡ ਬਲਾਕ ਕਰਵਾਇਆ ਅਤੇ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ। ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ ਕੇਸ ਦਰਜ ਕਰ ਲਿਆ ਹੈ।

Advertisement
Advertisement
×