ਤੇਰੇ ਸ਼ਹਿਰ...
ਹਰ ਪਾਸੇ ਗੂੰਜਦੀ ਆਵਾਜ਼ ਤੇਰੇ ਸ਼ਹਿਰ ਵਿੱਚ, ਅੱਜ-ਕੱਲ੍ਹ ਡਾਢਿਆਂ ਦਾ ਰਾਜ ਤੇਰੇ ਸ਼ਹਿਰ ਵਿੱਚ। ਚਿੜੀਆਂ ਤੇ ਕੋਇਲਾਂ ਹੁਣ ਜਾਣ ਕਿਹੜੇ ਦੇਸ਼ ਨੂੰ, ਬੰਦ ਹੋਈ ਇਨ੍ਹਾਂ ਦੀ ਪਰਵਾਜ਼ ਤੇਰੇ ਸ਼ਹਿਰ ਵਿੱਚ। ਛੱਡੀ ਇੱਥੇ ਕਿਰਤ ਕਮਾਉਣੀ ਹੁਣ ਲੋਕਾਂ ਨੇ, ਦੋ ਨੰਬਰ ਦਾ...
Advertisement
ਹਰ ਪਾਸੇ ਗੂੰਜਦੀ ਆਵਾਜ਼ ਤੇਰੇ ਸ਼ਹਿਰ ਵਿੱਚ,
ਅੱਜ-ਕੱਲ੍ਹ ਡਾਢਿਆਂ ਦਾ ਰਾਜ ਤੇਰੇ ਸ਼ਹਿਰ ਵਿੱਚ।
Advertisement
ਚਿੜੀਆਂ ਤੇ ਕੋਇਲਾਂ ਹੁਣ ਜਾਣ ਕਿਹੜੇ ਦੇਸ਼ ਨੂੰ,
Advertisement
ਬੰਦ ਹੋਈ ਇਨ੍ਹਾਂ ਦੀ ਪਰਵਾਜ਼ ਤੇਰੇ ਸ਼ਹਿਰ ਵਿੱਚ।
ਛੱਡੀ ਇੱਥੇ ਕਿਰਤ ਕਮਾਉਣੀ ਹੁਣ ਲੋਕਾਂ ਨੇ,
ਦੋ ਨੰਬਰ ਦਾ ਹੋਵੇ ਕੰਮ-ਕਾਜ ਤੇਰੇ ਸ਼ਹਿਰ ਵਿੱਚ।
ਨਾ ਹੁਣ ਗੂੰਜਦੀ ਸ਼ਹਿਨਾਈ ਕਿਤੇ ਸੁਣਦੀ,
ਮਾਤਮ ਦਾ ਵੱਜਦਾ ਹੈ ਸਾਜ਼ ਤੇਰੇ ਸ਼ਹਿਰ ਵਿੱਚ।
ਆਮ ਆਦਮੀ ਦੀ ਸੁਣਵਾਈ ਕਿੱਥੇ ਹੋਵੇਗੀ?
ਚੋਰਾਂ ਸਿਰ ਬੱਝਿਆ ਹੈ ਤਾਜ ਤੇਰੇ ਸ਼ਹਿਰ ਵਿੱਚ!
ਮਾਰਦੇ ਨੇ ਮਾਪੇ ਹੁਣ ਕੁੱਖ ਵਿੱਚ ਹੀ ਧੀਆਂ,
ਕਿਹੋ ਜਿਹਾ ਪੈ ਗਿਆ ਰਿਵਾਜ ਤੇਰੇ ਸ਼ਹਿਰ ਵਿੱਚ।
ਸੰਪਰਕ: 95015-75511
* * *
Advertisement
×

