ਘਰ ਕਿਸ ਨੂੰ ਨਹੀਂ ਚਾਹੀਦਾ !
ਸੱਚ ਕਹਾਂ ਘਰ ਤਾਂ ਸਭ ਨੂੰ ਚਾਹੀਦਾ ਹੈ ਪਰ ਰੇਤ ਦੇ ਘਰਾਂ ਵਿੱਚ ਕੌਣ ਵਸਦਾ ਹੈ? ਕਿਹਾ ਸਿਆਣਿਆਂ ਉਸਾਰਦਿਆਂ ਮਿੱਟੀ ਦਾ ਘਰ ਲਿਫ ਜਾਂਦੀ ਹੈ ਦੇਹ ਪਰ ਟੁੱਟਿਆ ਵੀ ਨਹੀਂ ਜਾਂਦਾ। ਪੁਰਖਿਆਂ ਦਾ ਕਿਹਾ ਯਾਦ ਹੈ ਝੁਕਣਾ ਨਾ ਕੰਧਾਂ ਵਿੱਚ...
Advertisement
ਸੱਚ ਕਹਾਂ
ਘਰ ਤਾਂ ਸਭ ਨੂੰ ਚਾਹੀਦਾ ਹੈ ਪਰ
Advertisement
ਰੇਤ ਦੇ ਘਰਾਂ ਵਿੱਚ ਕੌਣ ਵਸਦਾ ਹੈ?
Advertisement
ਕਿਹਾ ਸਿਆਣਿਆਂ
ਉਸਾਰਦਿਆਂ ਮਿੱਟੀ ਦਾ ਘਰ
ਲਿਫ ਜਾਂਦੀ ਹੈ ਦੇਹ ਪਰ
ਟੁੱਟਿਆ ਵੀ ਨਹੀਂ ਜਾਂਦਾ।
ਪੁਰਖਿਆਂ ਦਾ ਕਿਹਾ ਯਾਦ ਹੈ
ਝੁਕਣਾ ਨਾ
ਕੰਧਾਂ ਵਿੱਚ ਕੈਦ ਨਾ ਹੋਣਾ
ਹਸਤੀ ਕਾਇਮ ਰੱਖਣਾ
ਨੀਂਦ ਤਾਂ ਸੂਲਾਂ ’ਤੇ ਵੀ ਆ ਜਾਂਦੀ ਐ
ਦੇਹ ਰਾਜ਼ੀ ਰਹੇ
ਰੂਹ ਖਿੜੀ ਰਹੇ।
ਆਪਣੇ ਘਰ ਦੀ
ਕੰਧ ਵੱਲ ਦੇਖ
ਸੋਚਦਾ ਹਾਂ
ਰੇਤ ਦੇ ਘਰਾਂ ਦਾ ਕੀ ਭਰੋਸਾ
ਪਤਾ ਨਹੀਂ ਕਦੋਂ ਢਹਿ ਜਾਣਗੇ
ਪਲਾਂ ਵਿੱਚ ਦੇਖਦੇ-ਦੇਖਦੇ
ਰੇਤ ਦੇ ਘਰਾਂ ਵਿੱਚ ਵਸੇਬਾ ਕਿੱਥੇ?
ਸੱਚ ਕਹਾਂ
ਸੁਰੱਖਿਅਤ ਕਿੱਥੇ ਹੁੰਦੇ ਨੇ
ਹੋਣ ਜੋ ਬੇਘਰੇ ਤੁਹਾਨੂੰ ਮੁਸਕਰਾਉਂਦਿਆਂ ਦੇਖ
ਆ ਜਾਂਦੀ ਹੈ ਮਸ਼ੀਨ
ਕੀ ਕਰੋਗੇ ਪੱਥਰ ਦੇ ਘਰ ਦਾ
ਕੁਝ ਵੀ ਨਹੀਂ ਬਚਦਾ
ਸਿਵਾਏ ਸਰਹਿੰਦ ਦੀ ਦੀਵਾਰ
ਚਮਕੌਰ ਦੀ ਗੜ੍ਹੀ
ਮਾਛੀਵਾੜੇ ਤੇ ਖਿਦਰਾਣੇ ਦੀ ਢਾਬ ਦੇ।
ਘਰ ਤਾਂ ਸਭ ਨੂੰ ਚਾਹੀਦਾ ਪਰ
ਰੇਤ ਦੇ ਘਰਾਂ ਵਿੱਚ ਕੌਣ ਵਸਦਾ ਹੈ?
* * *
Advertisement
×
