ਕਿਨੁ ਵੱਟੀਂ ਸਚੁ ਤੁਲੈ
ਨੀਂ ਮਾਏ ਕਿਨੁ ਵੱਟੀਂ ਸਚੁ ਤੁਲੈ? ਨਾ ਸਚੁ ਤੋਲਾ ਨਾ ਸਚੁ ਮਾਸਾ ਸਚੁ ਦਾ ਤਾਂ ਬਸ ਇਹੋ ਖਾਸਾ ਰਹਿੰਦਾ ਸਦਾ ਅਤੁਲੈ, ਨੀ ਮਾਏ.. . ਸਚੁ ਗਿਆ ਕਰਾੜ ਦੀ ਹੱਟੇ, ਹਾੜਾ ਲੈਣਾ ਭੁੱਲ ਗਏ ਵੱਟੇ, ਤੇਲ ਭੁਲਾਵੇਂ ਸ਼ਹਿਦ ਪਲੱਟੇ, ਵਿੱਚ ਵੱਟੀਂ...
Advertisement
ਨੀਂ ਮਾਏ
ਕਿਨੁ ਵੱਟੀਂ ਸਚੁ ਤੁਲੈ?
Advertisement
ਨਾ ਸਚੁ ਤੋਲਾ
Advertisement
ਨਾ ਸਚੁ ਮਾਸਾ
ਸਚੁ ਦਾ ਤਾਂ
ਬਸ ਇਹੋ ਖਾਸਾ
ਰਹਿੰਦਾ ਸਦਾ ਅਤੁਲੈ, ਨੀ ਮਾਏ..
.
ਸਚੁ ਗਿਆ ਕਰਾੜ ਦੀ ਹੱਟੇ,
ਹਾੜਾ ਲੈਣਾ ਭੁੱਲ ਗਏ ਵੱਟੇ,
ਤੇਲ ਭੁਲਾਵੇਂ ਸ਼ਹਿਦ ਪਲੱਟੇ,
ਵਿੱਚ ਵੱਟੀਂ ਸਚੁ ਰੁਲੈ, ਨੀ ਮਾਏ...
ਸਚੁ ਸੁੰਦਰਾਂ ਦੇ ਦਰ ਖਲੋਇਆ,
ਬੋਲਣ ਲੱਗੀ ਬੋਲ ਨਾ ਹੋਇਆ,
ਤੋਲਣ ਲੱਗੀ ਤੋਲ ਨਾ ਹੋਇਆ,
ਰੱਖ-ਰੱਖ ਵਸਤ ਭੁਲੈ, ਨੀ ਮਾਏ...
ਕਿਨੁ ਵੱਟੀਂ ਸਚੁ ਤੁਲੈ, ਨੀ ਮਾਏ...!
* * *
Advertisement
×

