DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ਲਾਅ

ਉੱਖੜੇ ਪੈਰ ਜ਼ਿੰਦਗੀ ਦੇ ਦੇਖ ਰਿਹਾ ਹਾਂ, ਤਿੜਕੇ ਸ਼ੀਸ਼ੇ ਵਿੱਚ ਕਿਰਦਾਰ ਦੇਖ ਰਿਹਾ ਹਾਂ। ਧੁੱਪ ਬਿਨਾਂ ਤਪਸ਼ ਤੇ ਬੱਦਲ ਬਿਨਾਂ ਬਿਜਲੀ, ਮੌਸਮ ਦੇ ਅਜਬ ਇਸ਼ਾਰੇ ਦੇਖ ਰਿਹਾ ਹਾਂ। ਮੈਂ ਪੱਥਰ ਦਾ ਰੱਬ ਆਪ ਤਰਾਸ਼ਿਆ ਸੀ, ਹੁਣ ਬੰਜਰ ਹੋਈ ਜ਼ਮੀਰ ਦੇਖ...

  • fb
  • twitter
  • whatsapp
  • whatsapp
Advertisement

ਉੱਖੜੇ ਪੈਰ ਜ਼ਿੰਦਗੀ ਦੇ ਦੇਖ ਰਿਹਾ ਹਾਂ,

ਤਿੜਕੇ ਸ਼ੀਸ਼ੇ ਵਿੱਚ ਕਿਰਦਾਰ ਦੇਖ ਰਿਹਾ ਹਾਂ।

Advertisement

ਧੁੱਪ ਬਿਨਾਂ ਤਪਸ਼ ਤੇ ਬੱਦਲ ਬਿਨਾਂ ਬਿਜਲੀ,

Advertisement

ਮੌਸਮ ਦੇ ਅਜਬ ਇਸ਼ਾਰੇ ਦੇਖ ਰਿਹਾ ਹਾਂ।

ਮੈਂ ਪੱਥਰ ਦਾ ਰੱਬ ਆਪ ਤਰਾਸ਼ਿਆ ਸੀ,

ਹੁਣ ਬੰਜਰ ਹੋਈ ਜ਼ਮੀਰ ਦੇਖ ਰਿਹਾ ਹਾਂ।

ਦੋ ਪਰਛਾਵੇਂ ਇੱਕ ਬੰਦੇ ਦੇ ਦਿਸਦੇ ਨੇ,

ਬੰਦੇ ਨੂੰ ਬੰਦਾ ਖਾਂਦਾ ਦੇਖ ਰਿਹਾ ਹਾਂ।

ਮੇਰੇ ਕੱਖ ਡੁੱਬ ਗਏ ਵਿੱਚ ਪਾਣੀ ਦੇ,

ਪੱਥਰ ਤੇਰੇ ਤਰਦੇ ਮੈਂ ਦੇਖ ਰਿਹਾ ਹਾਂ।

ਰਾਤ ਪਰਛਾਵੇਂ ਦਿਨੇ ਘੁੱਪ ਹਨੇਰਾ ਹੈ,

ਪਾਣੀ ਨਾਲ ਤ੍ਰੇਹ ਲੜਦੇ ਦੇਖ ਰਿਹਾ ਹਾਂ।

ਉੱਚੇ ਹੋ ਰਹੇ ਮਹਿਲ ਮਕਾਨ ਪਿੰਡਾਂ ਦੇ,

ਮਰੇ ਹੋਏ ਕਿਰਦਾਰ ਮੈਂ ਦੇਖ ਰਿਹਾ ਹਾਂ।

ਜ਼ਾਲਮ ਪੋਹੀ ਰੱਤ ਉਬਾਲੇ ਮਾਰ ਰਹੀ,

ਮਜ਼ਲੂਮ ਢਿੱਡੀਂ ਅੱਗ ਮੈਂ ਦੇਖ ਰਿਹਾ ਹਾਂ।

ਲੋਕ ਸੌਣੋਂ ਮੁਨਕਰ ਡਰਦੇ ਸੁਪਨਿਆਂ ਤੋਂ,

ਸੁੰਨੀਆਂ ਅੱਖੀ ’ਚ ਹੰਝੂ ਦੇਖ ਰਿਹਾ ਹਾਂ।

‘ਅਮਰ’ ਖ਼ਾਹਿਸ਼ਾਂ ਦੇ ਬੂਟੇ ਪਾਲ ਰਿਹਾ ਹੈ,

ਹੁਸੀਨ ਰੁੱਤਾਂ ਉਡੀਕਦਾ ਦੇਖ ਰਿਹਾ ਹਾਂ।

ਸੰਪਰਕ: 89689-33711

* * *

Advertisement
×