ਅਣਕਿਆਸਿਆ
ਮੈਂ ਕਾਹਵਾ ਪੀ ਰਿਹਾ ਹਾਂ, ਅੰਬਰੋਂ ਬਰਫ਼ ਦੇ ਗੋਹੜੇ ਡਿੱਗ ਰਹੇ ਨੇ ਧਰਤੀ ਦੀ ਹਿੱਕ ਠਰ ਗਈ ਹੈ... ਚਾਰੇ ਪਾਸੇ ਸਫ਼ੇਦ ਚਾਦਰ ਅਮਨ ਸ਼ਾਂਤੀ ਦਾ ਪੈਗ਼ਾਮ... ਸਿੱਲ੍ਹ, ਜ਼ਮੀਨ ਦੀ ਕੁੱਖ ਨੂੰ ਹਰਿਆ-ਭਰਿਆ ਕਰੇਗੀ ਬੀਜ ਪੁੰਗਰੇਗਾ, ਸ਼ੁਕਰਾਨਾ... ਜੀਅ ਜੰਤ ਸਭਿ ਸਰਣਿ...
Advertisement
ਮੈਂ ਕਾਹਵਾ ਪੀ ਰਿਹਾ ਹਾਂ,
ਅੰਬਰੋਂ ਬਰਫ਼ ਦੇ ਗੋਹੜੇ ਡਿੱਗ ਰਹੇ ਨੇ
Advertisement
ਧਰਤੀ ਦੀ ਹਿੱਕ ਠਰ ਗਈ ਹੈ...
Advertisement
ਚਾਰੇ ਪਾਸੇ ਸਫ਼ੇਦ ਚਾਦਰ
ਅਮਨ ਸ਼ਾਂਤੀ ਦਾ ਪੈਗ਼ਾਮ...
ਸਿੱਲ੍ਹ, ਜ਼ਮੀਨ ਦੀ ਕੁੱਖ ਨੂੰ ਹਰਿਆ-ਭਰਿਆ ਕਰੇਗੀ
ਬੀਜ ਪੁੰਗਰੇਗਾ, ਸ਼ੁਕਰਾਨਾ...
ਜੀਅ ਜੰਤ ਸਭਿ ਸਰਣਿ ਤੁਮਾਰੀ
ਸਰਬੱਤ ਦਾ ਭਲਾ...
ਹੈਂ... ਇਹ ਕੀ...?
ਅਚਾਨਕ ਬੰਬਾਂ ਦੀ ਬਰਸਾਤ ਹੋਣ ਲੱਗੀ ਹੈ
ਧਰਤ ਲਹੂ-ਲੁਹਾਣ
ਬੰਜਰ... ਬਾਂਝ
ਆਲ਼ਾ-ਦੁਆਲ਼ਾ ਸੁਰਖ਼
ਕੁਰਲਾਹਟ, ਵੈਣ, ਖੰਡਰਾਤ, ਕਬਰਾਂ
ਹੱਥ ਆਪਮੁਹਾਰੇ ਜੁੜ ਗਏ ਨੇ
ਜਗਤੁ ਜਲੰਦਾ ਰਖਿ ਲੈ...
ਸੰਪਰਕ: 89684-33500
* * *
Advertisement
×

