ਢਾਈ ਦਹਾਕੇ
ਬਹੁਤ ਹੁੰਦੇ ਨੇ ਢਾਈ ਦਹਾਕੇ..! ਬਦਲ ਜਾਂਦਾ ਹੈ ਪੂਰੇ ਦੇ ਪੂਰੇ ਪਿੰਡ ਦਾ ਮੁਹਾਂਦਰਾ...! ਗਲੀਆਂ ’ਚ ਖੇਡਦੇ ਬੱਚੇ ਵੱਡੇ ਹੋ ‘ਬੱਚਿਆਂ ਵਾਲੇ’ ਹੋ ਜਾਂਦੇ...! ਗੱਭਰੂ ਜਵਾਨ ਬੁਢਾਪੇ ’ਚ ਪੈਰ ਧਰ ਲੈਂਦੇ...! ਬਜ਼ੁਰਗ ਕਈ ਤੁਰ ਜਾਂਦੇ ਸਿਵਿਆਂ ਦੇ ਰਾਹ...! ਤੁਰ ਜਾਂਦੇ...
Advertisement
ਬਹੁਤ ਹੁੰਦੇ ਨੇ
ਢਾਈ ਦਹਾਕੇ..!
Advertisement
ਬਦਲ ਜਾਂਦਾ ਹੈ
Advertisement
ਪੂਰੇ ਦੇ ਪੂਰੇ ਪਿੰਡ ਦਾ ਮੁਹਾਂਦਰਾ...!
ਗਲੀਆਂ ’ਚ ਖੇਡਦੇ ਬੱਚੇ
ਵੱਡੇ ਹੋ
‘ਬੱਚਿਆਂ ਵਾਲੇ’ ਹੋ ਜਾਂਦੇ...!
ਗੱਭਰੂ ਜਵਾਨ
ਬੁਢਾਪੇ ’ਚ ਪੈਰ ਧਰ ਲੈਂਦੇ...!
ਬਜ਼ੁਰਗ ਕਈ ਤੁਰ ਜਾਂਦੇ
ਸਿਵਿਆਂ ਦੇ ਰਾਹ...!
ਤੁਰ ਜਾਂਦੇ ਕੁਝ ਹਾਣੀ ਵੀ
ਉਸੇ ਰਸਤੇ...!
ਬਹੁਤ ਹੁੰਦੇ ਢਾਈ ਦਹਾਕੇ..!
ਹੌਲੀ-ਹੌਲੀ ਭਰ ਜਾਂਦਾ ਖ਼ਲਾਅ...!
ਪੂਰੇ ਜਾਂਦੇ
ਛੱਪੜ, ਟੋਭੇ, ਤਲਾਅ...!
ਬਦਲ ਜਾਂਦੀਆਂ ਥਾਵਾਂ
ਵਿਸਰ ਜਾਂਦੇ ਕਈ ਨਾਂ
ਬਦਲ ਜਾਂਦੇ ਕਈ ਸਿਰਨਾਵੇਂ...!
ਚੇਤਿਆਂ ’ਚ ਵਸਿਆ ਪਿੰਡ
ਓਪਰ-ਓਪਰਾ ਲੱਗਦਾ
ਆਪਣੇ ਘਰ ਦੀਆਂ ਕੰਧਾਂ ਵੀ
ਭੁੱਲ ਜਾਂਦੀਆਂ...!
ਮਰ ਹੀ ਜਾਂਦਾ ਚਾਅ
ਪਿੰਡ ਜਾ ਕੇ ਰਹਿਣ ਦਾ...!
ਥੋੜ੍ਹੇ ਨਹੀਂ ਹੁੰਦੇ
ਦੋ, ਢਾਈ, ਤਿੰਨ ਦਹਾਕੇ...!
ਸੰਪਰਕ: 94173-79217
* * *
Advertisement
×
