DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਬੀਲਦਾਰੀ...!

ਇੱਕ ਦਿਨ ਮੈਂ ਬਾਪੂ ਨਾਲ ਵੱਟਾਂ ਪੁਆ ਰਿਹਾ ਸੀ ਹੱਥਾਂ ਵਾਲੇ ਜਿੰਦਰੇ ਨਾਲ, ਮੈਂ ਜਿੰਦਰਾ ਖਿੱਚ ਰਿਹਾ ਸੀ ਤੇ ਬਾਪੂ ਦੱਬ ਰਿਹਾ ਸੀ। ਸੂਰਜ ਦੀਆਂ ਤਿੱਖੀਆਂ ਕਿਰਨਾਂ ਧਰਤੀ ਉੱਤੇ ਅੱਗ ਵਾਂਗ ਵਰ੍ਹਦੀਆਂ ਸਨ, ਮੇਰੇ ਮੂੰਹ ਉੱਤੇ ਲਾਲੀ ਪੱਕੇ ਅੰਬ ਵਾਂਗ...

  • fb
  • twitter
  • whatsapp
  • whatsapp
Advertisement

ਇੱਕ ਦਿਨ ਮੈਂ ਬਾਪੂ ਨਾਲ

ਵੱਟਾਂ ਪੁਆ ਰਿਹਾ ਸੀ

Advertisement

ਹੱਥਾਂ ਵਾਲੇ ਜਿੰਦਰੇ ਨਾਲ,

Advertisement

ਮੈਂ ਜਿੰਦਰਾ ਖਿੱਚ ਰਿਹਾ ਸੀ

ਤੇ ਬਾਪੂ ਦੱਬ ਰਿਹਾ ਸੀ।

ਸੂਰਜ ਦੀਆਂ ਤਿੱਖੀਆਂ ਕਿਰਨਾਂ

ਧਰਤੀ ਉੱਤੇ ਅੱਗ ਵਾਂਗ ਵਰ੍ਹਦੀਆਂ ਸਨ,

ਮੇਰੇ ਮੂੰਹ ਉੱਤੇ ਲਾਲੀ

ਪੱਕੇ ਅੰਬ ਵਾਂਗ ਭਬਕ ਰਹੀ ਸੀ।

ਪਸੀਨੇ ਦੇ ਕਤਰੇ

ਮੋਤੀਆਂ ਵਾਂਗ ਮੱਥੇ ਤੋਂ ਡਿੱਗਦੇ ਸਨ।

ਜਦੋਂ ਥੱਲੇ ਡਿੱਗਦੇ ਸਨ

ਤਾਂ ਕੱਕੇ ਰੇਤੇ ’ਚੋਂ ਧੂੜ

ਉੱਡਦੀ ਦਿਖਾਈ ਦਿੰਦੀ ਸੀ,

ਬਾਪੂ ਲਾਲੀ ਨੂੰ ਦੇਖ ਕੇ ਕਹਿੰਦਾ-

“ਪੁੱਤਰਾ! ਜਿੰਦਰੇ ਦੀ ਤਰ੍ਹਾਂ

ਹੈ ਕਬੀਲਦਾਰੀ,

ਇਸਦੇ ਤਰ੍ਹਾਂ ਹੀ ਭਾਰੀ ਹੋਵੇਗੀ

ਤੈਨੂੰ ਹਰ ਮੋੜ ’ਤੇ ਦੱਬੇਗੀ,

ਪਿਛਾਂਹ ਵੀ ਸੁੱਟੇਗੀ,

ਪਰ ਤੂੰ ਬਲਦਾਂ ਵਾਂਗ ਅੜੀ ਰੱਖੀਂ,

ਦਰਿਆ ਵਾਂਗ ਵਗਦਾ ਰਹੀਂ।

ਤੂੰ ਏਸੇ ਤਰ੍ਹਾਂ ਹੀ

ਖਿੱਚਦੇ ਰਹਿਣਾ ਹੈ ਬੇਰੋਕ ਹੋ ਕੇ,

ਨਿਡਰ ਹੋ ਕੇ,

ਜਿਵੇਂ ਹਨੇਰੇ ਨੂੰ ਚੀਰ ਕੇ

ਸਵੇਰ ਦਾ ਸੂਰਜ ਚੜ੍ਹਦਾ ਹੈ।

* * *

Advertisement
×