ਮਨ ਤਰੰਗ
ਦਰਦੀ ਬੜੇ, ਪਰ ਦਰਦ ਨਾ ਦੂਰ ਹੁੰਦਾ, ਤਾਣੀ ਬਹੁਤ ਆ ਗਈ ਉਲਝਾਈ ਬੇਲੀ। ਉਨ੍ਹਾਂ ਆਪੇ ਉਲਝਾਈ ਸੀ ਜਗਤ-ਤਾਣੀ, ਖ਼ੁਦ ਨੂੰ ਜਾਂਦੇ ਜੋ ਨਿੱਤ ਵਡਿਆਈ ਬੇਲੀ। ਜਾਂਦੇ ਆ ਜਿੱਧਰ ਉਹ ਕੇਰਦੇ ਜਾਣ ਕੰਡੇ, ਕੀਤੀ ਨਾ ਕਦੀ ਵੀ ਉਨ੍ਹਾਂ ਭਲਾਈ ਬੇਲੀ। ਛੁਰੀ...
Advertisement
ਦਰਦੀ ਬੜੇ, ਪਰ ਦਰਦ ਨਾ ਦੂਰ ਹੁੰਦਾ,
ਤਾਣੀ ਬਹੁਤ ਆ ਗਈ ਉਲਝਾਈ ਬੇਲੀ।
Advertisement
ਉਨ੍ਹਾਂ ਆਪੇ ਉਲਝਾਈ ਸੀ ਜਗਤ-ਤਾਣੀ,
Advertisement
ਖ਼ੁਦ ਨੂੰ ਜਾਂਦੇ ਜੋ ਨਿੱਤ ਵਡਿਆਈ ਬੇਲੀ।
ਜਾਂਦੇ ਆ ਜਿੱਧਰ ਉਹ ਕੇਰਦੇ ਜਾਣ ਕੰਡੇ,
ਕੀਤੀ ਨਾ ਕਦੀ ਵੀ ਉਨ੍ਹਾਂ ਭਲਾਈ ਬੇਲੀ।
ਛੁਰੀ ਬਗਲ ਵਿੱਚ, ਮੂੰਹਾਂ ਤੋਂ ਰਾਮ ਹੁੰਦਾ,
ਮੁਖੌਟਿਆਂ ਹੇਠ ਆ ਛਿਪੇ ਕਸਾਈ ਬੇਲੀ।
ਕਸੌਟੀ ਕਿੱਥੋਂ ਲਿਆਵੇ ਕੋਈ ਆਮ ਬੰਦਾ,
ਚੰਗੇ ਤੇ ਮਾੜੇ ਦੀ ਕਰਨ ਨੂੰ ਪਰਖ ਬੇਲੀ।
ਬਾਣਾ ਸਾਧ ਦਾ, ਮਾਰਨ ਪਏ ਠੱਗ ਠੱਗੀ,
ਖਾ ਲਈ ਸੱਟ ਦਾ ਹੁੰਦਾ ਈ ਹਰਖ ਬੇਲੀ।
- ਹਰਫ਼ਦਾਰ
Advertisement
×

