DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਖੂਹ ਵਿਚਲਾ ਪਿੱਪਲ

ਦੀਵੇ ਦਾ ਤੇਲ ਲੋਗੜ ਦੀ ਬੱਤੀ ਰਾਹੀਂ ਲਾਟ ਬਣਦਾ, ਲੰਘਿਆ ਨ੍ਹੇਰ ਝੱਖੜਾਂ ’ਚੋਂ ਹਕੂਮਤਾਂ ਦੇ ਅੱਗੇ ਤਣਦਾ। ਲਾਜ਼ਮੀ ਹੋਵੇਗੀ ਤਲਖ਼ੀ ਓਸ ਦਿਆਂ ਲਫ਼ਜ਼ਾਂ ਵਿੱਚ, ਅਹਿਸਾਸ ਏਹ ਸਪਰਸ਼ ਦੇਵੇ ਹਵਾ ਦੇ ਲੂਹੇ ਕਣ ਦਾ। ਪਾਵੇ ਜੰਗ ਨੂੰ ਕ੍ਰਾਂਤੀ ਦੇ ਰਾਹ ਓਹ...

  • fb
  • twitter
  • whatsapp
  • whatsapp
Advertisement

ਦੀਵੇ ਦਾ ਤੇਲ ਲੋਗੜ ਦੀ ਬੱਤੀ ਰਾਹੀਂ ਲਾਟ ਬਣਦਾ,

ਲੰਘਿਆ ਨ੍ਹੇਰ ਝੱਖੜਾਂ ’ਚੋਂ ਹਕੂਮਤਾਂ ਦੇ ਅੱਗੇ ਤਣਦਾ।

Advertisement

ਲਾਜ਼ਮੀ ਹੋਵੇਗੀ ਤਲਖ਼ੀ ਓਸ ਦਿਆਂ ਲਫ਼ਜ਼ਾਂ ਵਿੱਚ,

Advertisement

ਅਹਿਸਾਸ ਏਹ ਸਪਰਸ਼ ਦੇਵੇ ਹਵਾ ਦੇ ਲੂਹੇ ਕਣ ਦਾ।

ਪਾਵੇ ਜੰਗ ਨੂੰ ਕ੍ਰਾਂਤੀ ਦੇ ਰਾਹ ਓਹ ਬੰਨ੍ਹ ਸਿਰ ਸ਼ਮ੍ਹਲਾ,

ਭਗਤ, ਕਰਤਾਰ, ਊਧਮ ਸਿੰਹੁ ਜਿਵੇਂ ਹੁੰਦਾ ਰਣ ਦਾ।

ਬੇੜੀ ਬੰਨੇ ਲਾਉਣ ਦੀ ਆਰਜ਼ੂ ਮਘਦੀ ਰੱਖੇ ਹਰ ਪਲ,

ਵਿਹੁ ਵੀ ਚੜ੍ਹਨੋਂ ਹਟ ਜਾਵੇ ਤਦ ਜ਼ਹਿਰੀਲੇ ਫਨ ਦਾ।

ਵਲਵਲਿਆਂ ਨੂੰ ਪਾਲੇ ਬੁੱਕਲ ਇਖ਼ਤਿਆਰੀ ਦੀ ਨਾਲ,

ਤਾਂ ਖਰਾ ਨਤੀਜਾ ਖੜਾਕ ਦੇਵੇ ਓਹਦੇ ਤਾਲੀਮੀ ਘਣ ਦਾ।

ਕਦੇ ਰਗਾਂ ਵਿੱਚ ਅੱਕ ਘੋਲਣਾ ਵੀ ਜ਼ਰੂਰੀ ਬਣਾ ਲਵੇ,

ਕਿਉਂ ਜੁ ਚੂਸ ਸੁੱਟਦੇ ਮੌਕਾਪ੍ਰਸਤ ਟੁੱਕ ਜਿਉਂ ਚਣ ਦਾ।

ਵਧੇ ਪਿੱਪਲ ਖੂਹ ’ਚ, ਸੁੱਕੀਆਂ ਟਿੰਡਾਂ ਨੂੰ ਰੋਹੀ ਸਮਝੇ,

ਜਾਣੇ ਨਾ ਹਾਲ ਰਹੇ ਜਾਨਦਾਰ ਓਸ ਖੂਹ ਦੀ ਮਣ ਦਾ।

ਸੰਪਰਕ: 98772-85974

* * *

Advertisement
×