DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਨ ਤਰੰਗ

ਜਿਹੜੀ ਸੋਚੀ ਵਿਚਾਰੀ ਨਹੀਂ ਗੱਲ ਪਹਿਲਾਂ, ਘੇਰਦੀ ਉਹ ਹੀ ਫਿਰ ਆਣ ਕੇ ਰਾਹ ਬੇਲੀ। ਉਲਝਣ ਆਣ ਕੇ ਪੈਂਦੀ ਆ ਇਸ ਤਰ੍ਹਾਂ ਦੀ, ਜਿਸ ਨਾਲ ਕੋਈ ਨਹੀਂ ਵਾਸਤਾ ਵਾਹ ਬੇਲੀ। ਜੀਹਦੀ ਪਿੰਡ ਸ਼ਰੀਕੇ ਵਿੱਚ ਥਾਂ ਕੋਈ ਨਹੀਂ, ਉਹ ਵੀ ਆ ਜਾਏ...

  • fb
  • twitter
  • whatsapp
  • whatsapp
Advertisement

ਜਿਹੜੀ ਸੋਚੀ ਵਿਚਾਰੀ ਨਹੀਂ ਗੱਲ ਪਹਿਲਾਂ,

ਘੇਰਦੀ ਉਹ ਹੀ ਫਿਰ ਆਣ ਕੇ ਰਾਹ ਬੇਲੀ।

Advertisement

ਉਲਝਣ ਆਣ ਕੇ ਪੈਂਦੀ ਆ ਇਸ ਤਰ੍ਹਾਂ ਦੀ,

Advertisement

ਜਿਸ ਨਾਲ ਕੋਈ ਨਹੀਂ ਵਾਸਤਾ ਵਾਹ ਬੇਲੀ।

ਜੀਹਦੀ ਪਿੰਡ ਸ਼ਰੀਕੇ ਵਿੱਚ ਥਾਂ ਕੋਈ ਨਹੀਂ,

ਉਹ ਵੀ ਆ ਜਾਏ ਫਿਰ ਦੇਣ ਸਲਾਹ ਬੇਲੀ।

ਬਾਹਲੇ ਗੱਲਾਂ ਦੇ ਮਿੱਤਰ ਹਨ ਖਿਸਕ ਜਾਂਦੇ,

ਦਿੰਦੇ ਹਨ ਵਿਰਲੇ ਹੀ ਪੁਸ਼ਤ ਪਨਾਹ ਬੇਲੀ।

ਵਕਤ ਔਕੜ ਦਾ ਜਦੋਂ ਵੀ ਕਦੇ ਆਉਂਦਾ,

ਓਦੋਂ ਈ ਹੋਵੇ ਫਿਰ ਸਾਂਝ ਦੀ ਪਰਖ ਬੇਲੀ।

ਪੁਰਾਣੇ ਦੋਸਤ ਜਦ ਅੱਖਾਂ ਕਈ ਫੇਰ ਜਾਂਦੇ,

ਰਹਿੰਦਾ ਉਮਰ ਭਰ ਉਸੇ ਦਾ ਹਰਖ ਬੇਲੀ।

- ਹਰਫ਼ਦਾਰ

Advertisement
×