ਪਾਣੀ ਦੀ ਮਹੱਤਤਾ
ਹੀਰੇ, ਮੋਤੀ, ਜਵਾਹਰ ਸਾਰੇ ਇੱਕ ਪਾਸੇ, ’ਕੱਲਾ ਪਾਣੀ ਵੀਰ, ਪਿਆਰੇ ਇੱਕ ਪਾਸੇ। ਸੋਨੇ ਨੂੰ ਅਸੀਂ ਨਾ ਖਾ ਸਕਦੇ, ਨਾ ਪੀ ਸਕਦੇ, ਪਾਣੀ ਬਿਨ ਤਾਂ ਇੱਕ ਦਿਨ ਵੀ ਨਹੀਂ ਜੀਅ ਸਕਦੇ। ਉਤਲਾ ਪਾਣੀ ਪਲੀਤ, ਹੇਠਲਾ ਮੁੱਕ ਚੱਲਿਆ, ਮਨੁੱਖ ਆਪਣੇ ਖ਼ਾਤਮੇ ਨੇੜੇ...
Advertisement
ਹੀਰੇ, ਮੋਤੀ, ਜਵਾਹਰ ਸਾਰੇ ਇੱਕ ਪਾਸੇ,
’ਕੱਲਾ ਪਾਣੀ ਵੀਰ, ਪਿਆਰੇ ਇੱਕ ਪਾਸੇ।
Advertisement
ਸੋਨੇ ਨੂੰ ਅਸੀਂ ਨਾ ਖਾ ਸਕਦੇ, ਨਾ ਪੀ ਸਕਦੇ,
Advertisement
ਪਾਣੀ ਬਿਨ ਤਾਂ ਇੱਕ ਦਿਨ ਵੀ ਨਹੀਂ ਜੀਅ ਸਕਦੇ।
ਉਤਲਾ ਪਾਣੀ ਪਲੀਤ, ਹੇਠਲਾ ਮੁੱਕ ਚੱਲਿਆ,
ਮਨੁੱਖ ਆਪਣੇ ਖ਼ਾਤਮੇ ਨੇੜੇ ਢੁਕ ਚੱਲਿਆ।
ਪਾਣੀ ਬਿਨ ਤਾਂ ਹੁੰਦੀ ਕੋਈ ਵੀ ਫ਼ਸਲ ਨਹੀਂ,
ਅੰਨ-ਪਾਣੀ ਬਿਨ ਬਚਣੀ ਸਾਡੀ ਨਸਲ ਨਹੀਂ।
ਤਦ ਤੱਕ ਧਰਤੀ ਜਿਉਂਦੀ ਜਦ ਤੱਕ ਹੈ ਪਾਣੀ,
ਮੁੱਕ ਗਿਆ ਜਦ ਪਾਣੀ ਧਰਤੀ ਮਰ ਜਾਣੀ।
ਚੰਦ ਤੇ ਮੰਗਲ ਵਾਂਗ ਧਰਤ ਵੀਰਾਨ ਹੋਊ,
ਬਨਸਪਤੀ, ਕੋਈ ਜੀਵ, ਨਾ ਇਨਸਾਨ ਹੋਊ।
ਸਮਾਂ ਰਹਿੰਦੇ ਬਚਿਆ ਪਾਣੀ ਸੰਭਾਲ਼ ਲਈਏ,
ਕੁਝ ਸਮੇਂ ਲਈ ਅੰਤ ਆਪਣਾ ਟਾਲ਼ ਲਈਏ।
ਭਲੂਰੀਆ ਕਲਮ ਨਾਲ ਤੂੰ ਹੋਕਾ ਦੇਈ ਚੱਲ,
ਜਿਹੜਾ, ਜਿੱਥੇ ਮਿਲਦਾ ਆਪਣੀ ਕਹਿਦੇ ਗੱਲ।
ਸੰਪਰਕ: +91-9915995505/+1-236-622-7799
Advertisement
×

