ਮਨ ਤਰੰਗ
ਕੁਝ ਤੇ ਕਿਤੇ ਹੈ ਜਾਪਦਾ ਗਲਤ ਹੁੰਦਾ, ਗੂੰਜ ਨਾ ਗੋਲੀਆਂ ਦੀ ਐਵੇਂ ਸੁਣੇ ਮੀਆਂ। ਕਿਸੇ ਥਾਂ ਕੱਲ੍ਹ-ਪਰਸੋਂ, ਕਿਤੇ ਅੱਜ ਚੱਲੀ, ਕਿਧਰੇ ਚੱਲ ਗਈ ਸੁਣੀ ਸੀ ਹੁਣੇ ਮੀਆਂ। ਦੂਜਾ ਟੱਬਰ ਦਾ ਜੀਅ ਆ ਮਰ ਜਾਂਦਾ, ਫੁੱਲ ਪਹਿਲੇ ਦੇ ਹੁੰਦੇ ਨਹੀਂ ਚੁਣੇ...
Advertisement
ਕੁਝ ਤੇ ਕਿਤੇ ਹੈ ਜਾਪਦਾ ਗਲਤ ਹੁੰਦਾ,
ਗੂੰਜ ਨਾ ਗੋਲੀਆਂ ਦੀ ਐਵੇਂ ਸੁਣੇ ਮੀਆਂ।
Advertisement
ਕਿਸੇ ਥਾਂ ਕੱਲ੍ਹ-ਪਰਸੋਂ, ਕਿਤੇ ਅੱਜ ਚੱਲੀ,
Advertisement
ਕਿਧਰੇ ਚੱਲ ਗਈ ਸੁਣੀ ਸੀ ਹੁਣੇ ਮੀਆਂ।
ਦੂਜਾ ਟੱਬਰ ਦਾ ਜੀਅ ਆ ਮਰ ਜਾਂਦਾ,
ਫੁੱਲ ਪਹਿਲੇ ਦੇ ਹੁੰਦੇ ਨਹੀਂ ਚੁਣੇ ਮੀਆਂ।
ਇਸ ਤਰ੍ਹਾਂ ਜਾਪਦਾ ਜਿਵੇਂ ਪੰਜਾਬ ਵੰਨੀਂ,
ਲੱਗੇ ਪਾਉਣ ਜਮਦੂਤ ਹਨ ਗੁਣੇ ਮੀਆਂ।
ਕੁਝ ਤਾਂ ਕਿਤੇ ਆ ਜਾਪਦਾ ਗਲਤ ਹੁੰਦਾ,
ਪਕੜ ਤੋਂ ਬਾਹਰਲੇ ਹਨ ਹਿਸਾਬ ਮੀਆਂ।
ਗੇੜਾ ਦਿੱਸੇ ਕਲਜੋਗਣ ਕੋਈ ਨਿੱਤ ਮਾਰੇ,
ਕਦ ਤੱਕ ਸੁੱਤਾ ਬੱਸ ਰਹੂ ਪੰਜਾਬ ਮੀਆਂ।
- ਹਰਫ਼ਦਾਰ
Advertisement
×

