DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ

ਸਾਡੇ ਰਾਹਾਂ ਵਿੱਚ ਹਨੇਰੇ, ਕੱਲ੍ਹ ਵੀ ਓਵੇਂ ਅੱਜ ਵੀ ਓਵੇਂ। ਸਾਥੋਂ ਡਾਹਢੇ ਦੂਰ ਸਵੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।। ਪੱਗ, ਟੋਪੀਆਂ, ਕੁਰਸੀਆਂ, ਚਿਹਰੇ, ਬਦਲ ਜਾਂਦੇ ਨੇ ਬੇਸ਼ੱਕ ਯਾਰੋ! ਪਰ ਉਨ੍ਹਾਂ ਦੇ ਕਰਮ ਲੁਟੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।।...

  • fb
  • twitter
  • whatsapp
  • whatsapp
Advertisement

ਸਾਡੇ ਰਾਹਾਂ ਵਿੱਚ ਹਨੇਰੇ, ਕੱਲ੍ਹ ਵੀ ਓਵੇਂ ਅੱਜ ਵੀ ਓਵੇਂ।

ਸਾਥੋਂ ਡਾਹਢੇ ਦੂਰ ਸਵੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।।

Advertisement

ਪੱਗ, ਟੋਪੀਆਂ, ਕੁਰਸੀਆਂ, ਚਿਹਰੇ, ਬਦਲ ਜਾਂਦੇ ਨੇ ਬੇਸ਼ੱਕ ਯਾਰੋ!

Advertisement

ਪਰ ਉਨ੍ਹਾਂ ਦੇ ਕਰਮ ਲੁਟੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।।

ਸਾਡੇ ਦੁੱਖ, ਤਕਲੀਫ਼ਾਂ ਨੂੰ ਜੋ ਪਿਛਲੇ ਜਨਮ ਦੇ ਫ਼ਲ ਨੇ ਕਹਿੰਦੇ,

ਪਾਲੇ ਉਨ੍ਹਾਂ ਸਾਧ ਬਥੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।।

ਨਜ਼ਰ ਬੇਗਾਨੀ, ਚਿਹਰੇ ਪੱਥਰ, ਦਿਲ ਸ਼ੈਤਾਨੀ, ਚਿੱਟੇ ਬਸਤਰ,

ਗਲੀ ਸਾਡੀ ਉਨ੍ਹਾਂ ਦੇ ਫੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।।

ਸਾਥੋਂ ਗੁੰਮ ਗਏ ਹਾਸੇ, ਖ਼ੁਸ਼ੀਆਂ, ਮੰਜ਼ਿਲਾਂ ਗਾਇਬ, ਬਹਾਰਾਂ ਰੁੱਸੀਆਂ,

ਪੱਲੇ ਬਿਖੜੇ, ਪੰਧ ਲੰਮੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।।

ਸਾਨੂੰ ਤਾਂ ਕੰਡਿਆਲੀਆਂ ਰਾਹਾਂ ’ਤੇ ਤੁਰ ਕੇ ਵੀ ਹੱਸਣਾ ਆਉਂਦੈ,

ਸਾਡੇ ਤਾਂ ਚੱਟਾਨੀ ਜੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।।

ਓਹੀ ਆਜ਼ਾਦੀ- ਗੀਤ ਸੁਹਾਣੇ, ਓਹੀ ਭਾਸ਼ਣ, ਓਹੀ ਤਰਾਨੇ,

ਫ਼ੌਜਾਂ, ਰੋਹਬ, ਸੁਰੱਖਿਆ ਘੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।।

ਪਾਪੀ ਪੇਟ ਕਿਵੇਂ ਹੈ ਭਰਨਾ, ਅੱਜ ਹੈ ਕਿਹੜਾ ਸਾਗਰ ਤਰਨਾ,

ਸਾਡੀਆਂ ਫ਼ਿਕਰਾਂ ਸ਼ਾਮ, ਸਵੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।।

ਜਗਦੀਸ਼! ਹੈ ਆਪਣਾ ਭਾਰਤ ਬਹੁਤ ਗ਼ਰੀਬ ਉਨ੍ਹਾਂ ਦੇ ‘ਇੰਡੀਆ’ ਕੋਲੋਂ,

ਸਾਥੋਂ ਦੂਰ ਖ਼ੁਸ਼ੀ ਦੇ ਡੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।।

ਸੰਪਰਕ: 94639-85934

* * *

Advertisement
×