ਨਿਊਯਾਰਕ (ਅਮਰੀਕਾ), 13 ਅਗਸਤ
ਨਿਊਯਾਰਕ ਸਿਟੀ ਵਿਚ ਬੀਤੇ ਦਿਨ ਸਮਾਗਮ ਦੌਰਾਨ ਇਕ ਵਿਅਕਤੀ ‘ਤੇ ਵੱਲੋਂ ਕੀਤੇ ਹਮਲੇ ਵਿਚ ਜ਼ਖ਼ਮੀ ਹੋਏ ਅੰਗਰੇਜ਼ੀ ਦੇ ਉੱਘੇ ਲੇਖਕ ਸਲਮਾਨ ਰਸ਼ਦੀ ਵੈਂਟੀਲੇਟਰ ‘ਤੇ ਹਨ ਤੇ ਉਨ੍ਹਾਂ ਅੱਖ ਹਮੇਸ਼ਾ ਲਈ ਜਾ ਸਕਦੀ ਹੈ। ‘ਚਾਕੂ ਦੇ ਹਮਲੇ’ ਤੋਂ ਬਾਅਦ ਉਨ੍ਹਾਂ ਦੇ ਜਿਗਰ ਦੀ ਹਾਲਤ ਵੀ ਖ਼ਰਾਬ ਹੈ। ਉਧਰ, ਸਲਮਾਨ ਰਸ਼ਦੀ ’ਤੇ ਹਮਲਾ ਕਰਨ ਵਾਲੇ ਹਾਦੀ ਮਾਟਰ ਖ਼ਿਲਾਫ਼ ਅੱਜ ਕਤਲ ਦੀ ਕੋਸ਼ਿਸ਼ ਤੇ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਸਰਕਾਰੀ ਵਕੀਲ ਨੇ ਦਿੱਤੀ।