DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਮਜ਼...

ਦਿਲ ਦੀਆਂ ਬਰੀਕੀਆਂ ਨੂੰ ਜਾਣਦਾ ਕੋਈ ਨਹੀਂ ਤਾਹੀਓਂ ਏਥੇ ਮੌਸਮਾਂ ਦੇ ਹਾਣ ਦਾ ਕੋਈ ਨਹੀਂ ਹਲਕੀਆਂ ਗੱਲਾਂ ਕਰੋ ਤੇ ਵਾਹ-ਵਾਹ ਖੱਟਦੇ ਰਹੋ ਗਹਿਰੀਆਂ ਗੱਲਾਂ ਨੂੰ ਏਥੇ ਮਾਣਦਾ ਕੋਈ ਨਹੀਂ ਰੋਜ਼ ਮੰਗੀਏ ਹੱਕ ਪੂਰੇ ਸਭ ਲਈ ਇੱਕੋ ਜਿਹੇ ਪਰ ਇਸ ਲਈ...

  • fb
  • twitter
  • whatsapp
  • whatsapp
Advertisement

ਦਿਲ ਦੀਆਂ ਬਰੀਕੀਆਂ ਨੂੰ ਜਾਣਦਾ ਕੋਈ ਨਹੀਂ

ਤਾਹੀਓਂ ਏਥੇ ਮੌਸਮਾਂ ਦੇ ਹਾਣ ਦਾ ਕੋਈ ਨਹੀਂ

Advertisement

ਹਲਕੀਆਂ ਗੱਲਾਂ ਕਰੋ ਤੇ ਵਾਹ-ਵਾਹ ਖੱਟਦੇ ਰਹੋ

Advertisement

ਗਹਿਰੀਆਂ ਗੱਲਾਂ ਨੂੰ ਏਥੇ ਮਾਣਦਾ ਕੋਈ ਨਹੀਂ

ਰੋਜ਼ ਮੰਗੀਏ ਹੱਕ ਪੂਰੇ ਸਭ ਲਈ ਇੱਕੋ ਜਿਹੇ

ਪਰ ਇਸ ਲਈ ਖ਼ਾਕ ਏਥੇ ਛਾਣਦਾ ਕੋਈ ਨਹੀਂ

ਖ਼ਤਮ ਹੋਈਆਂ ਨਾ ਕਦੇ ਵੀ ਸ਼ਹਿਰ ਵਿੱਚੋਂ ਛਤਰੀਆਂ

ਪਰ ਵਿਚਾਰੇ ਕਾਮਿਆਂ ’ਤੇ ਤਾਣਦਾ ਕੋਈ ਨਹੀਂ

ਕੀ ਕਰੇ ਹੁਣ ‘ਸ਼ਾਮ’ ਏਥੇ ਗੁੰਮਜ਼ਦਾ ਮਾਹੌਲ ਵਿੱਚ

ਰਮਜ਼ ਏਥੇ ਓਸ ਦੀ ਪਛਾਣਦਾ ਕੋਈ ਨਹੀਂ

ਸੰਪਰਕ: 98141-13338

* * *

Advertisement
×