ਖੋਜ ਭਰਪੂਰ ਪੁਸਤਕ : The Tribune India

ਖੋਜ ਭਰਪੂਰ ਪੁਸਤਕ

ਖੋਜ ਭਰਪੂਰ ਪੁਸਤਕ

ਡਾ. ਅਮਰ ਕੋਮਲ

ਦੋ ਪੁਸਤਕਾਂ - ਦੋ ਅਨੁਭਵ

ਹਥਲੀ ਪੁਸਤਕ ‘ਰਾਜਨੀਤਕ ਪੰਜਾਬੀ ਕਵਿਤਾ’ (ਡਾ. ਸੁਰਿੰਦਰ ਗਿੱਲ; ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ) ਵਿਚ 1900-1950 ਦੀ ਰਾਜਨੀਤਕ ਪੰਜਾਬੀ ਕਵਿਤਾ ਦਾ ਖੋਜ ਪ੍ਰਬੰਧ ਦ੍ਰਿਸ਼ਟੀ ਤੋਂ ਮੁਲਾਂਕਣ ਕੀਤਾ ਗਿਆ ਹੈ। ਪੰਜਾਬੀ ਕਾਵਿ ਦੇ ਇਤਿਹਾਸ ਵਿਚ ਰਾਜਨੀਤਕ ਵਿਸ਼ੇ ਨੂੰ ਲੈ ਕੇ ਬਹੁਤ ਕਵਿਤਾ ਲਿਖੀ ਗਈ। ਇਹ ਪੁਸਤਕ ਲੇਖਕ ਦਾ ਪੀਐੱਚ.ਡੀ. ਦਾ ਖੋਜ ਪ੍ਰਬੰਧ ਹੈ। ਖੋਜਾਰਥੀ ਨੇ ਵਿਸਥਾਰ ਨਾਲ ਆਪਣੇ ਵਿਸ਼ੇ ਉਪਰ ਬੜੀ ਲਗਨ, ਮਿਹਨਤ ਅਤੇ ਰੀਝ ਨਾਲ ਮੁਲਾਂਕਣ ਕਰਦਿਆਂ ਸਾਹਿਤ ਅਤੇ ਰਾਜਨੀਤੀ, ਮੱਧਕਾਲੀਨ ਪੰਜਾਬੀ ਕਵਿਤਾ ਦੀ ਰਾਜਨੀਤਕ ਸੁਰ, ਅਤੇ ਵੱਖ-ਵੱਖ ਲਹਿਰਾਂ ਉਪਰ ਲਿਖੀ ਗਈ ਕਵਿਤਾ ਨੂੰ ਮੂਲ ਆਧਾਰ ਬਣਾਇਆ ਹੈ। ਜਿਵੇਂ ਬਾਰ ਦੀ ਪੰਜਾਬੀ ਕਵਿਤਾ ਦੀ ਰਾਜਨੀਤਕ ਸੁਰ, ਇਸ ਤੋਂ ਇਲਾਵਾ ਗ਼ਦਰ ਲਹਿਰ, ਕਿਰਤੀ ਕਿਸਾਨ ਲਹਿਰ, ਅਕਾਲੀ ਲਹਿਰ ਦੇ ਵਿਸ਼ੇ ਨੂੰ ਲੈ ਕੇ ਕਵਿਤਾਵਾਂ ਲਿਖੀਆਂ ਗਈਆਂ ਹਨ, ਇਸੇ ਤਰ੍ਹਾਂ ਪ੍ਰਗਤੀਵਾਦੀ ਕਵਿਤਾ ਲਿਖਣ ਦਾ ਦੌਰ ਚੱਲਿਆ। ਲੇਖਕ ਨੇ ਖੋਜ ਦੀ ਦ੍ਰਿਸ਼ਟੀ ਤੋਂ ਆਪਣੇ ਇਸ ਖੋਜ ਪ੍ਰਬੰਧ ਨੂੰ ਸਾਹਿਤ ਖੋਜ ਦੇ ਉੱਤਮ ਸਾਹਿਤ ਦਾ ਰੂਪ ਪ੍ਰਦਾਨ ਕੀਤਾ ਹੈ। ਪੁਸਤਕ ਦੇ ਸੱਤ ਅਧਿਆਏ ਹਨ। ਸਪੱਸ਼ਟ ਕੀਤਾ ਹੈ ਕਿ ਗੁਰੂ ਨਾਨਕ ਸਮੇਂ ਤੋਂ ਪੰਜਾਬੀ ਕਾਵਿ ਖੇਤਰ ਵਿਚ ਆਧੁਨਿਕ ਕਾਵਿ ਤੱਕ ਰਾਜਨੀਤਕ ਕਾਵਿ ਲਿਖਿਆ ਜਾਂਦਾ ਰਿਹਾ ਹੈ। ਇਹ ਪੰਜਾਬੀ ਕਾਵਿ ਦੇ ਅਮੀਰ ਵਿਰਸੇ ਦੀ ਮਹੱਤਤਾ ਹੈ। ਰਾਜਨੀਤਕ ਕਾਵਿ ਦੀ ਪ੍ਰਾਪਤੀ ਇਸ ਲਈ ਹੈ ਕਿ ਅਜਿਹੇ ਕਾਵਿ ਦੇ ਲੇਖਕ ਰਾਜਨੀਤਕ ਸਰਗਰਮੀਆਂ ਵਿਚ ਸਹਿਯੋਗ ਅਤੇ ਯੋਗਦਾਨ ਪਾ ਰਹੇ ਸਨ।

ਕਵਿਤਾ ਦੇ ਪੁਰਾਤਨ ਕਾਲ ਤੋਂ ਲੈ ਕੇ ਅੱਜ ਇੱਕੀਵੀਂ ਸਦੀ ਦੇ ਪੰਜਾਬੀ ਕਾਵਿ ਵਿਚ ਰਾਜਨੀਤੀ ਦੇ ਆਕਾਰ-ਪਾਸਾਰ ਵਿਚ ਸੰਘਰਸ਼ ਦੀ ਰਾਜਨੀਤੀ ਪ੍ਰਬਲ ਰਹੀ ਹੈ। ਅਜਿਹੇ ਕਾਵਿ ਦੇ ਕਰਤਾ ਕਵੀ ਚੱਲੀਆਂ ਸੰਘਰਸ਼ੀ ਲਹਿਰਾਂ ਵਿਚ ਜ਼ੋਰਦਾਰ ਅਤੇ ਪ੍ਰਬਲ ਭਾਗੀਦਾਰ ਬਣਦੇ ਰਹੇ ਹਨ। ਇਸ ਲਈ ਉਨ੍ਹਾਂ ਵੱਲੋਂ ਰਚੇ ਕਾਵਿ ਵਿਚ ਰਾਜਨੀਤਕ ਛੋਹਾਂ ਹਨ।

ਮੁਲਾਂਕਣ ਕੀਤਿਆਂ ਪਤਾ ਲੱਗਦਾ ਹੈ ਕਿ ਪੰਜਾਬੀ ਕਾਵਿ ਦੇ ਗੁਰੂ ਨਾਨਕ ਕਾਲ ਤੋਂ ਲੈ ਕੇ ਆਧੁਨਿਕ ਸਮੇਂ ਤੱਕ ਰਾਜਨੀਤੀ-ਕਾਵਿ ਦੇ ਦਰਸ਼ਨ ਹੋ ਜਾਂਦੇ ਹਨ। ਅਜਿਹੇ ਕਾਵਿ ਦੇ ਕਰਤਾ ਕਵੀ ਸੰਘਰਸ਼ਸ਼ੀਲਤਾ ਦੇ ਕਰਤਾ ਹੁੰਦੇ ਹਨ। ਲੇਖਕ ਡਾ. ਸੁਰਿੰਦਰ ਗਿੱਲ ਨਾਲ ਸੰਘਰਸ਼ੀ ਕਵੀਆਂ ਦਾ ਵਾਹ ਪੈਂਦਾ ਰਿਹਾ ਹੈ। ਸੋਹਨ ਸਿੰਘ ਜੋਸ਼, ਅਰਜਨ ਸਿੰਘ ਗੜਗੱਜ, ਹਰਨਾਮ ਸਿੰਘ ਚਮਕ, ਡਾ. ਭਾਗ ਸਿੰਘ, ਬਾਬਾ ਗੁਰਮੁਖ ਸਿੰਘ ਲਲ ਆਦਿ ਸੰਘਰਸ਼ੀ ਕਵੀਆਂ ਤੋਂ ਵੀ ਰਾਜਨੀਤਕ ਕਾਵਿ ਦੇ ਇਸ ਸ਼ੋਧ ਪ੍ਰਬੰਧ ਦਾ ਵਿਸ਼ਾ ਚੁਣਨ ਦੀ ਪ੍ਰੇਰਨਾ ਮਿਲੀ ਹੈ। ਖੋਜਾਰਥੀ ਨੂੰ ਖੋਜ ਲਈ ਸਾਮੱਗਰੀ ਇਕੱਠੀ ਕਰਨ ਲਈ ਇੰਡੀਆ ਆਫ਼ਿਸ ਲਾਇਬ੍ਰੇਰੀ ਲੰਦਨ ਤੱਕ ਜਾਣਾ ਪਿਆ। ਉਸ ਨੂੰ ਪੰਜਾਬੀ ਦੇ ਹੋਰ ਪ੍ਰਸਿੱਧ ਲੇਖਕਾਂ ਅਤੇ ਦੇਸ਼ ਵਿਦੇਸ਼ ਦੇ ਪੁਸਤਕਾਲਿਆਂ ਦਾ ਬਹੁਤ ਸਹਿਯੋਗ ਪ੍ਰਾਪਤ ਹੋਇਆ। ਖੋਜਾਰਥੀ ਨੇ ਆਪਣੇ ਸ਼ੋਧ ਕਾਰਜ ਦੀ ਸੰਪੂਰਨਤਾ ਲਈ ਸਾਹਿਤ ਅਤੇ ਰਾਜਨੀਤੀ, ਮੱਧਕਾਲੀ ਕਾਵਿ ਵਿਚ ਰਾਜਨੀਤੀ ਅਤੇ ਪਹਿਲਾਂ ਚੱਲੀਆਂ ਰਾਜਨੀਤਕ ਲਹਿਰਾਂ ਤੋਂ ਪ੍ਰਭਾਵਿਤ ਹੋਏ ਕਾਵਿ ਦੀ ਪਹਿਚਾਣ ਕਰਕੇ ਖੋਜ ਕਾਰਜ ਲਿਖਣਾ ਆਰੰਭ ਕੀਤਾ। ਪੰਜਾਬੀ ਕਾਵਿ ਦੀ ਮੂਲ ਪ੍ਰਕਿਰਤੀ ਰਾਜਨੀਤਕ ਸੁਰ ਵਾਲੀ ਹੈ। ਖੋਜਾਰਥੀ ਨੇ ਪੰਜਾਬੀ ਕਾਵਿ ਵਿਚ ਰਾਜਨੀਤਕ ਸੁਰ, ਕਿਸਾਨ ਲਹਿਰਾਂ, ਗ਼ਦਰ ਲਹਿਰ, ਕਿਰਤੀ ਕਿਸਾਨ ਲਹਿਰ, ਅਕਾਲੀ ਲਹਿਰ ਅਤੇ ਪ੍ਰਗਤੀਵਾਦੀ ਕਾਵਿ ਦਾ ਮੁਲਾਂਕਣ ਕਰਦਿਆਂ ਆਪਣਾ ਖੋਜ ਕਾਰਜ ਸੰਪੰਨ ਕੀਤਾ ਹੈ। ਇਸੇ ਦ੍ਰਿਸ਼ਟੀ ਤੋਂ ਇਨ੍ਹਾਂ ਸਾਰੀਆਂ ਜ਼ਰੂਰੀ ਗੱਲਾਂ ਦਾ ਖੋਜਾਰਥੀ ਨੇ ਖ਼ਿਆਲ ਰੱਖਿਆ ਹੈ।

ਨਵਾਂ ਕਾਵਿ ਨਵੀਂ ਦ੍ਰਿਸ਼ਟੀ

ਪੰਜਾਬੀ ਕਾਵਿ ਸੰਗ੍ਰਹਿ ‘ਇਵੇਂ ਮਰਦਾ ਹੈ ਵਿਚਾਰ’ (ਯੂਨੀਸਟਾਰ ਬੁਕਸ, ਐੱਸ.ਏ.ਐੱਸ. ਨਗਰ, ਮੁਹਾਲੀ) ਦਾ ਲੇਖਕ ਡਾ. ਮੋਨੋਜੀਤ ਹੈ ਜਿਸ ਦੀ ਕਲਮ ਤੋਂ 7 ਵਿਅੰਗ ਸੰਗ੍ਰਹਿ, 2 ਕਾਵਿ ਸੰਗ੍ਰਹਿ ਅਤੇ ਕੁਝ ਅਨੁਵਾਦ ਕੀਤੀਆਂ ਪੁਸਤਕਾਂ ਪ੍ਰਾਪਤ ਹਨ। ਇਨ੍ਹਾਂ ਕਵਿਤਾਵਾਂ ਦੇ ਮੂਲ ਪ੍ਰੇਰਨਾ ਸਰੋਤ, ਭਾਰਤ ਵਿਚ ਸਮੇਂ ਸਮੇਂ ਹੁੰਦੇ ਦੰਗਿਆਂ ਫ਼ਸਾਦਾਂ ਦਾ ਅਕਸਰ ਜ਼ਿਕਰ ਹੁੰਦਾ ਰਹਿੰਦਾ ਹੈ। ‘ਦੰਗੇ ਹਥਿਆਰਾਂ ਨਾਲ ਨਹੀਂ ਹੁੰਦੇ, ਨਾ ਦੰਗੇ ਸਰਕਾਰਾਂ ਨਾਲ ਹੁੰਦੇ ਹਨ, ਦੰਗੇ ਫ਼ਸਾਦ ਵਿਚਾਰਾਂ ਨਾਲ ਹੁੰਦੇ ਹਨ’। ਜਦ ਵਿਚਾਰ ਮਰੋੜਿਆ ਜਾਂਦਾ ਹੈ, ਤੋੜਿਆ ਜਾਂਦਾ ਹੈ, ਫੋੜਿਆ ਜਾਂਦਾ ਹੈ ਤਾਂ ਹੀ ਦੰਗੇ ਫ਼ਸਾਦ ਹੁੰਦੇ ਹਨ।’ ਕਵੀ ਡਾ. ਮੋਨੋਜੀਤ ਦੇ ਪਹਿਲੀਆਂ ਕਵਿਤਾਵਾਂ ਦੇ ਵਿਸ਼ੇ ਹਟ ਕੇ ਹਨ। ਮੋਹ ਭੰਗ ਹੋਣਾ ਜਾਂ ਪਿਆਰ ਨੂੰ ਵਰਜਿਤ ਵਿਸ਼ਾ ਮੰਨ ਲੈਣਾ, ਜਟਿਲ ਮਾਨਸਿਕ ਪ੍ਰਤੀਕਿਰਿਆ ਦਾ ਆਰੰਭ ਹੁੰਦਾ ਹੈ। ਉਸ ਦੇ ਪਹਿਲੇ ਰਚੇ ਕਾਵਿ ਦੇ ਵਿਸ਼ੇ ਮਾਨਸਿਕ ਉਤੇਜਨਾ ਨਾਲ ਸਬੰਧਿਤ ਰਹੇ ਹਨ। ਉਸ ਨੇ ਮਨੁੱਖੀ ਮਨ ਦੀਆਂ ਸੂਖ਼ਮ ਪਰਤਾਂ ਨੂੰ ਫਰੋਲਣ ਵਾਲੀਆਂ ਕਹਾਣੀਆਂ ਵੀ ਲਿਖੀਆਂ ਹਨ।

ਉਸ ਦੇ ਰਚੇ ਕਾਵਿ ਵਿਚ ਵਿਲੱਖਣਤਾ ਹੈ। ਉਸ ਦੀਆਂ ਕਵਿਤਾਵਾਂ ਵਿਚ ਸਹਿਜਤਾ, ਸੂਖ਼ਮਤਾ ਅਤੇ ਜ਼ਿੰਦਗੀ ਦੀ ਖ਼ੂਬਸੂਰਤੀ ਲਈ ਭਰਪੂਰ ਤਾਂਘ ਦਾ ਆਨੰਦ ਮਾਣਨ ਤੇ ਆਪਣੀ ਸੋਚ ਦੀ ਸੰਵੇਦਨਸ਼ੀਲਤਾ ਵਿਚ ਵਾਧਾ ਕਰਨ ਦਾ ਵਿਚਾਰ ਵੀ ਹੈ। ਭੂਮਿਕਾ ਵਿਚ ਬਲਜੀਤ ਸਿੰਘ ਰੈਣਾ ਦੇ ਲਿਖੇ ਇਹ ਵਿਚਾਰ ਉਸ ਦੇ ਕਾਵਿ ਦੀ ਪ੍ਰਕਿਰਤੀ ਨੂੰ ਸਮਝਣ ਦੇ ਸਮਰੱਥ ਹੋਏ ਹਨ: ਉਸ ਦੀਆਂ ਕਵਿਤਾਵਾਂ ਦੇ ਨਾਂ, ਵਿਸ਼ੇ, ਸ਼ਬਦ ਅਤੇ ਅਭਿਵਿਅਕਤੀ ਕਲਾ ਦੇ ਅੰਦਾਜ਼ ਵੀ ਆਪਣੇ ਹਨ। 42 ਕਵਿਤਾਵਾਂ ਦੀ ਮਹਿਕ ਦਾ ਇਹ ਕਾਵਿ ਗੁਲਦਸਤਾ ਪੁਰਾਣੇ ਪਾਠਕਾਂ ਲਈ ਉਤਸੁਕਤਾ ਦਾ ਮੁੱਖ ਕਾਰਨ ਹੋਵੇਗਾ। ਖੁੱਲ੍ਹੀ ਕਵਿਤਾ ਵਿਚ ਕਲਾਤਮਿਕ ਅਭਿਵਿਅਕਤੀ ਦੇ ਗੁਣ ਹਨ। ਸ਼ਬਦ ਆਮ ਹਨ, ਪਰ ਅਰਥ ਵਿਸ਼ੇਸ਼ ਹਨ।

ਅਸੀਂ ਅਕਸਰ ਇਹ ਕਹਿੰਦੇ ਤੇ ਸੋਚਦੇ ਹਾਂ ਕਿ ਵਿਚਾਰ ਕਦੇ ਨਹੀਂ ਮਰਦਾ, ਪੁਰਾਣਾ ਹੋ ਕੇ ਵੀ ਅਕਸਰ ਕਦੇ ਵੀ ਵਰਤਿਆ ਜਾ ਸਕਦਾ ਹੈ, ਪਰ ਇਸ ਕਾਵਿ ਸੰਗ੍ਰਹਿ ਦਾ ਸਿਰਲੇਖ ਹੈ- ‘ਇਵੇਂ ਮਰਦਾ ਹੈ ਵਿਚਾਰ’। ਇਸ ਸੰਗ੍ਰਹਿ ਵਿਚ ਦੰਗਿਆਂ ਅਤੇ ਇਸ ਨਾਲ ਜੁੜੇ ਸਰੋਕਾਰਾਂ ਦੀ ਗੱਲ ਕੀਤੀ ਹੈ, ਹੋਰ ਵੀ ਅਨੇਕ ਵਿਸ਼ੇ ਹਨ। ਆਮ ਕਹਾਵਤ ਹੈ ਕਿ ਭੀੜ ਦਾ ਕੋਈ ਵਿਚਾਰ ਨਹੀਂ ਹੁੰਦਾ। ਕਵੀ ਅਨੁਸਾਰ ਇਹ ਕਥਨ ਝੂਠ ਹੈ, ਪਰ ਹਰ ਭੀੜ ਦਾ ਇਕ ਚਿਹਰਾ ਵੀ ਹੁੰਦਾ ਹੈ। ਭੀੜ ਜਦ ਬਾਹਾਂ ਉਲਾਰ ਕੇ ਨਾਅਰੇ ਲਾ ਲਾ ਕੇ ਆਪਣੀਆਂ ਮੰਗਾਂ ਮੰਗ ਰਹੀ ਹੁੰਦੀ ਹੈ, ‘ਗੋਲੀ ਮਾਰੋ ਸਾਲੋਂ ਕੋ’, ਇਹ ਉਨ੍ਹਾਂ ਦੇ ਕ੍ਰੋਧ ਵਿਰੋਧ ਦੀ ਭਾਸ਼ਾ ਵਿਚ ਸਮੂਹ ਲੋਕਾਂ ਦੇ ਵਿਚਾਰ ਹੀ ਤਾਂ ਹੁੰਦੇ ਹਨ। ਸਾਡੇ ਸਾਹਮਣੇ ਦਿੱਲੀ ਦੇ ਦੰਗਿਆਂ ਵਰਗੇ ਅਨੇਕਾਂ ਪ੍ਰਸੰਗ ਹਨ। ਕਵੀ ਨੇ ਇਨ੍ਹਾਂ ਕਵਿਤਾਵਾਂ ਵਿਚ ਨਵੇਂ ਵਿਚਾਰ ਪੇਸ਼ ਕੀਤੇ ਹਨ। ਉਸ ਨੇ ਇਸ ਕਿਸਮ ਦੀਆਂ ਕਵਿਤਾਵਾਂ ਰਾਹੀਂ ਨਵੀਂ ਜ਼ਿੰਦਗੀ ਲਈ ਆਪਣੇ ਨਰੋਏ ਵਿਚਾਰਾਂ ਦੀਆਂ ਕਵਿਤਾਵਾਂ ਲਿਖੀਆਂ ਹਨ। ਨਵੇਂ ਖ਼ਿਆਲ ਲੈ, ਸਾਡਾ ਇਹ ਕਵੀ, ਨਵੇਂ ਅੰਦਾਜ਼ ਵਿਚ ਕਵਿਤਾ ਲਿਖਣ ਦੀ ਪਹਿਲ ਕਰ ਰਿਹਾ ਹੈ।’

ਸੰਪਰਕ: 084378-73565, 088376-84173

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All