ਯਾਦ ਤੇਰੀ
ਬੱਦਲ ਵਾਂਗੂੰ ਘਿਰ ਆਈ ਏ। ਯਾਦ ਤੇਰੀ ਅੱਜ ਫਿਰ ਆਈ ਏ। ਮੇਰਾ ਵਿਹੜਾ ਰੌਸ਼ਨ ਕਰਿਆ, ਖਿੱਦੋ ਵਾਂਗੂੰ ਰਿੜ੍ਹ ਆਈ ਏ। ਚਾਨਣ ਬਣ ਕੇ ਵਿਹੜੇ ਮੇਰੇ, ਕਿਰਨਾਂ ਵਾਂਗ ਖਿੱਲਰ ਆਈ ਏ। ਲੱਗਦਾ ਹੁਣ ਨਹੀਂ ਜਾਂਦੀ ਏਹ, ਮਨ ਮੇਰੇ ਵਿੱਚ ਥਿਰ ਆਈ...
Advertisement
ਬੱਦਲ ਵਾਂਗੂੰ ਘਿਰ ਆਈ ਏ।
ਯਾਦ ਤੇਰੀ ਅੱਜ ਫਿਰ ਆਈ ਏ।
Advertisement
ਮੇਰਾ ਵਿਹੜਾ ਰੌਸ਼ਨ ਕਰਿਆ,
Advertisement
ਖਿੱਦੋ ਵਾਂਗੂੰ ਰਿੜ੍ਹ ਆਈ ਏ।
ਚਾਨਣ ਬਣ ਕੇ ਵਿਹੜੇ ਮੇਰੇ,
ਕਿਰਨਾਂ ਵਾਂਗ ਖਿੱਲਰ ਆਈ ਏ।
ਲੱਗਦਾ ਹੁਣ ਨਹੀਂ ਜਾਂਦੀ ਏਹ,
ਮਨ ਮੇਰੇ ਵਿੱਚ ਥਿਰ ਆਈ ਏ।
ਫੁੱਲਾਂ ਵਾਂਗ ਸਜਾ ਕੇ ਆਪਾ,
ਫੁੱਲ ਬਣ ਕੇ ਹੀ ਖਿੜ ਆਈ ਏ।
ਸੁੰਨੀਆਂ ਕੋਈ ਰਾਹਾਂ ਲੰਘ ਕੇ,
ਦਾਅ ’ਤੇ ਲਾ ਕੇ ਸਿਰ ਆਈ ਏ।
ਤਨਹਾਈ ਦੀਆਂ ਕੰਧਾਂ ਦੇ ਨਾਲ,
ਅੱਜ ‘ਬਹੋਨੇ’ ਭਿੜ ਆਈ ਏ।
ਸੰਪਰਕ: 96540-36080
* * *
Advertisement
×

