ਮਨ ਤਰੰਗ
ਤਾਣੀ ਬਹੁਤੀ ਸਮਾਜ ਦੀ ਪਈ ਉਲਝੀ, ਮਾਇਆ ਵੱਧ ਮੋਹ ਤੋਂ ਭਾਰੂ ਹੋਈ ਭਾਈ। ਮਾਇਆ ਪੱਖੋਂ ਜੋ ਉੱਤਰਦਾ ਨਹੀਂ ਸਾਵਾਂ, ਸਮਝਦੇ ਜੀਣ ਦਾ ਚੱਜ ਨਾ ਕੋਈ ਭਾਈ। ਕਿਸੇ ਸ਼ਗਨ ਦਿੱਤਾ, ਸਾਵਾਂ ਪਊ ਪਾਉਣਾ, ਸਾਂਵਿਆਂ ਬਾਝ ਨਾ ਕਿਤੇ ਵੀ ਢੋਈ ਭਾਈ। ਅੱਡੀਆਂ...
Advertisement
ਤਾਣੀ ਬਹੁਤੀ ਸਮਾਜ ਦੀ ਪਈ ਉਲਝੀ,
ਮਾਇਆ ਵੱਧ ਮੋਹ ਤੋਂ ਭਾਰੂ ਹੋਈ ਭਾਈ।
Advertisement
ਮਾਇਆ ਪੱਖੋਂ ਜੋ ਉੱਤਰਦਾ ਨਹੀਂ ਸਾਵਾਂ,
Advertisement
ਸਮਝਦੇ ਜੀਣ ਦਾ ਚੱਜ ਨਾ ਕੋਈ ਭਾਈ।
ਕਿਸੇ ਸ਼ਗਨ ਦਿੱਤਾ, ਸਾਵਾਂ ਪਊ ਪਾਉਣਾ,
ਸਾਂਵਿਆਂ ਬਾਝ ਨਾ ਕਿਤੇ ਵੀ ਢੋਈ ਭਾਈ।
ਅੱਡੀਆਂ ਚੁੱਕ ਫਿਰ ਬੰਦਾ ਈ ਫਾਹ ਲੈਂਦਾ,
ਹਰ ਥਾਂ ਲੱਥੀ ਪਈ ਜਾਪਦੀ ਲੋਈ ਭਾਈ।
ਨਿਭਣਾ ਤਕੜੇ ਤੇ ਮਾੜੇ ਦਾ ਬਹੁਤ ਔਖਾ,
ਨਿਭੀ ਜਾਣ ਦੀ ਅੱਜਕੱਲ੍ਹ ਵਾਹ ਕੋਈ ਨਾ।
ਛੱਡਣਾ ਚਾਹੇ ਰਿਵਾਇਤ ਜਦ ਕੋਈ ਬੰਦਾ,
ਖਿਸਕਣ ਵੇਲੇ ਵੀ ਲੱਭਦਾ ਰਾਹ ਕੋਈ ਨਾ।
- ਹਰਫ਼ਦਾਰ
Advertisement
×

