ਸਜ਼ਾ
ਪਹਿਲਾਂ ਆਸ਼ਿਕੀ ਬਣ ਖ਼ਤਾ ਆਈ। ਦਿਲ ਨੂੰ ਮਿਲਦੀ ਹੈ ਜੋ ਸਜ਼ਾ ਆਈ। ਦਿਲ ਦੇ ਬੂਟੇ ਦੇ ਨੱਚ ਉੱਠੇ ਪੱਤੇ, ਸਾਡੇ ਵਿਹੜੇ ’ਚ ਉਹ ਹਵਾ ਆਈ। ਕੀ ਪਤਾ ਝੂਠੀ ਸੀ ਕਿ ਸੱਚੀ ਸੀ, ਕਸਮ ਖਾਣੀ ਸੀ ਉਸ ਨੇ ਖਾ ਆਈ। ਮਾਂ...
Advertisement
ਪਹਿਲਾਂ ਆਸ਼ਿਕੀ ਬਣ ਖ਼ਤਾ ਆਈ।
ਦਿਲ ਨੂੰ ਮਿਲਦੀ ਹੈ ਜੋ ਸਜ਼ਾ ਆਈ।
Advertisement
ਦਿਲ ਦੇ ਬੂਟੇ ਦੇ ਨੱਚ ਉੱਠੇ ਪੱਤੇ,
Advertisement
ਸਾਡੇ ਵਿਹੜੇ ’ਚ ਉਹ ਹਵਾ ਆਈ।
ਕੀ ਪਤਾ ਝੂਠੀ ਸੀ ਕਿ ਸੱਚੀ ਸੀ,
ਕਸਮ ਖਾਣੀ ਸੀ ਉਸ ਨੇ ਖਾ ਆਈ।
ਮਾਂ ਦੀ ਲੋਰੀ ਦੇ ਵਿੱਚ ਸੀ ਮਮਤਾ,
ਰੋਂਦੇ ਬੱਚੇ ਨੂੰ ਜੋ ਵਰਾ ਆਈ।
ਇਹ ਤਾਂ ਚਿੱਠੀ ਕਿਸੇ ਰਕੀਬ ਦੀ ਸੀ,
ਬਿਨ ਪੜ੍ਹੇ ਜਾਣਿਆ ਬਲਾ ਆਈ।
ਕੰਮ ਸਾਰ ਦਿੱਤਾ ਉਹਦੇ ਇੱਕ ਹੰਝੂ,
ਰੁੱਸੇ ਯਾਰ ਦੇ ਤਾਈਂ ਮਨਾ ਆਈ।
ਪਿਆਰ ਇਹ ਵੀ ਨਵੇਕਲਾ ਹੋਇਆ,
ਨਾਲ ਚੁੰਨੀ ਦੇ ਪੱਗ ਵਟਾ ਆਈ।
‘ਪੰਛੀ’ ਖ਼ੁਸ਼ ਹੈ ਉਸ ਦੀ ਅਰਥੀ ਤੇ,
ਕੋਇਲ ਰੋ ਰੋ ਕੇ ਗੀਤ ਗਾ ਆਈ।
ਸੰਪਰਕ: 94170-91668
* * *
Advertisement
×

