ਮਨ ਤਰੰਗ
ਲੀਡਰ ਸੁਣੇ ਫਿਰ ਲੱਗੇ ਕੁਝ ਪਰ ਤੋਲਣ, ਕਿਸਮਤ ਫੇਰ ਹੈ ਜਿਨ੍ਹਾਂ ਅਜ਼ਮਾਵਣੀ ਜੀ। ਪਾਰਟੀ ਪਹਿਲੀ ਦਾ ਚੁੱਕੇ ਆ ਤੋੜ ਨਾਤਾ, ਆਖ ਰਹੇ ਹੋਰ ਥਾਂ ਅਲਖ ਜਗਾਵਣੀ ਜੀ। ਮਿਲੀ ਏਧਰ ਵੀ ਟਿਕਟ ਨਾ ਮੁਫਤ ਹੈਸੀ, ਓਧਰ ਵੀ ਪੈਣੀ ਆ ਸਾਈ ਫੜਾਵਣੀ...
Advertisement
ਲੀਡਰ ਸੁਣੇ ਫਿਰ ਲੱਗੇ ਕੁਝ ਪਰ ਤੋਲਣ,
ਕਿਸਮਤ ਫੇਰ ਹੈ ਜਿਨ੍ਹਾਂ ਅਜ਼ਮਾਵਣੀ ਜੀ।
Advertisement
ਪਾਰਟੀ ਪਹਿਲੀ ਦਾ ਚੁੱਕੇ ਆ ਤੋੜ ਨਾਤਾ,
Advertisement
ਆਖ ਰਹੇ ਹੋਰ ਥਾਂ ਅਲਖ ਜਗਾਵਣੀ ਜੀ।
ਮਿਲੀ ਏਧਰ ਵੀ ਟਿਕਟ ਨਾ ਮੁਫਤ ਹੈਸੀ,
ਓਧਰ ਵੀ ਪੈਣੀ ਆ ਸਾਈ ਫੜਾਵਣੀ ਜੀ।
ਪਾਉਣਾ ਉਹਨੂੰ ਵੀ ਸ਼ਗਨ ਆ ਵੱਖ ਪੈਣਾ,
ਜਿਸ ਦੇ ਕੋਲੋਂ ਸਿਫਾਰਸ਼ ਕਰਵਾਵਣੀ ਜੀ।
ਹੀਲੇ ਕਰਦਿਆਂ ਰੱਖਣੀ ਝਿਜਕ ਕੋਈ ਨਾ,
ਹੱਥ ਵੀ ਗੋਡਿਆਂ ਤੱਕ ਪੈਣਾ ਲਾਵਣਾ ਜੀ।
ਤਦ ਵੀ ਅੰਤ ਵਿੱਚ ਜੇ ਨਾ ਮਿਲੀ ਟਿਕਟ,
ਦਿੱਤੇ ਸ਼ਗਨ ਵੀ ਵਾਪਸ ਨਾ ਆਵਣਾ ਜੀ।
- ਹਰਫ਼ਦਾਰ
Advertisement
×

