ਕਾਵਿ ਕਿਆਰੀ

ਕਾਵਿ ਕਿਆਰੀ

ਅਣਗੌਲਿਆਂ ਦੀ ਊਰਜਾ

ਮਲਵਿੰਦਰ

ਉਹ ਆਪਣੇ ਨਿੱਕੇ-ਨਿੱਕੇ ਡਰਾਂ ਨੂੰ

ਬਿਆਨਾਂ ਦੇ ਵੱਡ-ਆਕਾਰੀ ਰੌਲੇ ’ਚ

ਗੁਆ ਦੇਣਾ ਚਾਹੁੰਦਾ

ਉਹ ਆਪਣਾ ਹੁਲੀਆ ਬਦਲਦਾ

ਪਹਿਰਾਵਾ ਬਦਲਦਾ

ਆਵਾਜ਼ ਬਦਲਦਾ

ਨਕਲੀਆਂ ਦੀ ਭੂਮਿਕਾ ਨੂੰ

ਕੁਸ਼ਲਤਾ ਨਾਲ ਨਿਭਾਉਂਦਾ

ਆਵਾਮੀ ਫ਼ਿਕਰਾਂ ਨੂੰ ਹਵਾ ’ਚ ਉਡਾਉਂਦਾ

ਭੁੱਖੇ ਢਿੱਡਾਂ ਨੂੰ

ਲਾਰਿਆਂ ਦੀਆਂ ਕੁਤਕੁਤਾੜੀਆਂ ਨਾਲ ਹਸਾਉਂਦਾ

ਉਲਝੀ ਤਾਣੀ ਨੂੰ ਸੁਲਝਾਉਣ ਲਈ

ਉਹ ਵਤਨ ਵੇਚਣ ਦਾ ਸੁਪਨਈ ਨਿਰਣਾ ਕਰਦਾ

ਖੁੱਲ੍ਹੀ ਮੰਡੀ ਲਈ ਲਾਲ ਕਾਰਪੈੱਟ ਵਿਛਾਉਂਦਾ

ਵਿਸ਼ਵ ਗੁਰੂ ਅਖਵਾਉਂਦਾ

ਉਸਦਾ ਨਿੱਕਾ ਡਰ

ਹੇਠੋਂ ਖਿਸਕ ਰਿਹਾ ਵੱਡਾ ਤਖ਼ਤ ਹੁੰਦਾ

ਨਵਾਂ ਹੁਲੀਆ ਉਸਦਾ

ਨਵਾਂ ਪਿੜ ਜਿੱਤਣ ਦਾ ਕੂਟਨੀਤਕ ਹਥਿਆਰ ਹੁੰਦਾ

ਰਾਜਨੀਤੀ ਦੇ ਬੋਅ ਮਾਰਦੇ ਨਿਜ਼ਾਮ ’ਚ

ਵਿਰੋਧ ਦੇ ਮੁਕਾਬਲੇ ਲਈ ਉਸ ਕੋਲ

ਜਦ ਕੋਈ ਦਲੀਲ ਨਾ ਬਚਦੀ

ਕੋਈ ਪ੍ਰਾਪਤੀ ਲੋਕ-ਮਨ ਨਾ ਜਚਦੀ

ਉਹ ਵਿਰੋਧੀ ਦਾ ਲਤੀਫ਼ਾ ਬਣਾਉਂਦਾ

ਲੋਕਾਈ ਦੇ ਜੰਗਲ ਦੀ ਚੀਸ ਨੂੰ ਸੁਣਾਉਂਦਾ

ਤਾਅਨਿਆਂ, ਮਿਹਣਿਆਂ ਨਾਲ ਜਰਜਰ ਹੋਇਆ

ਆਪਣਾ ਹੀ ਘੜਾ ਸਲਾਹੁੰਦਾ

ਉਹ ਨਹੀਂ ਜਾਣਦਾ

ਅਣਹੋਏ, ਅਣਗੌਲੇ, ਅਣਦੇਖੀ ਦਾ ਸ਼ਿਕਾਰ ਹੀ

ਅੰਦਰੋਂ ਅਣਕਿਆਸੀ ਊਰਜਾ ਨਾਲ ਭਰੇ ਰਹਿੰਦੇ

ਨਵੀਂ ਜ਼ਿੰਦਗੀ ਦੇ ਨਕਸ਼ ਘੜਦੇ

ਨਵੇਂ ਸਮਿਆਂ ਦੀ ਇਬਾਰਤ ਲਿਖਦੇ।

ਸੰਪਰਕ: 97795-91344

ਕਿੱਧਰ ਨੂੰ ਚੱਲੇ ਪੰਜਾਬ ਜੀ ...

ਭੁਪਿੰਦਰ ਸਿੰਘ ਪੰਛੀ

ਬੜੇ ਬੜੇ ਤੁਸੀਂ ਝੱਲੇ ਹੱਲੇ

ਕਦੇ ਕਿਸੇ ਦੇ ਲੱਗੇ ਨਹੀਂ ਥੱਲੇ

ਹੁਣ ਕੀ ਰਹਿ ਗਿਆ ਤੁਹਾਡੇ ਪੱਲੇ

ਇਹ ਸਮਝਾਓ ਜਨਾਬ ਜੀ, ਤੁਸੀਂ ਕਿੱਧਰ ਨੂੰ ਚੱਲੇ ਪੰਜਾਬ ਜੀ...

ਨੇਤਾ ਧੰਨ ਧੰਨ ਕਰਾ ਗਏ

ਸਾਡੇ ਪੱਲੇ ਗਮ ਨੇ ਪਾ ਗਏ

ਗ਼ਰੀਬ ਦੀ ਕੁੱਲੀ ਕੀ ਸੀ ਛੱਡਣੀ

ਗ਼ਰੀਬ ਨੂੰ ਵੀ ਇਹ ਸੰਨ੍ਹ ਨੇ ਲਾ ਗਏ

ਕੋਈ ਦਿੰਦਾ ਨਾ ਧਰਵਾਸ ਜੀ

ਤੁਸੀਂ ਕਿੱਧਰ ਨੂੰ...

ਊਧਮ ਸੁਖਦੇਵ ਸਾਡਾ ਸਰਾਭਾ

ਕਿੱਥੇ ਗਈ ਸਾਡੀ ਆਭਾ

ਹਰ ਪਾਸੇ ਪਿਆ ਆਪੋ ਧਾਪਾ

ਦੁਨੀਆਂ ਕਰਦੀ ਪਈ ਸਿਆਪਾ

ਕਿੱਥੋਂ ਲਿਆਈਏ ਇਨਕਲਾਬ ਜੀ

ਤੁਸੀਂ ਕਿਧਰ ਨੂੰ...

ਅਸੀਂ ਛੱਡਿਆ ਬਾਣੇ ਬਾਣੀ ਨੂੰ

ਅਸੀਂ ਛੱਡਿਆ ਵਧੀਆ ਗਾਣੇ ਨੂੰ

ਨਿੱਕੇ ਨਿੱਕੇ ਟੱਬਰ ਹੋ ਗਏ

ਛੱਡਿਆ ਸਾਂਝੇ ਲਾਣੇ ਨੂੰ

ਸਤਲੁਜ ਰੋਂਦਾ ਬੈਠ ਝਨਾਬ ਜੀ

ਤੁਸੀਂ ਕਿੱਧਰ ਨੂੰ...

ਖਿੜੀਆਂ ਹੋਈਆਂ ਸੀ ਇੱਥੇ ਫ਼ਸਲਾਂ

ਸਾਡੀਆਂ ਸੀ ਸੋਹਣੀਆਂ ਨਸਲਾਂ

ਖਿੜ ਖਿੜ ਹੱਸਦਾ ਸੀ ਇਹ ਚੰਦਰਾ

ਵਧੀਆ ਗੀਤ ਸੀ ਚੰਗੀਆਂ ਗ਼ਜ਼ਲਾਂ

ਕੀਹਨੇ ਲੁੱਟਿਆ ਸੋਹਣਾ ਖਿਤਾਬ ਜੀ

ਤੁਸੀਂ ਕਿੱਧਰ ਨੂੰ...

ਬੁੱਧੀਜੀਵੀ ਸਾਹਿਤਕਾਰੋ

ਬੈਠੋ ਸੋਚੋ ਕੁਝ ਵਿਚਾਰੋ

ਬੈਠ ਕੇ ਕੋਈ ਮੰਥਨ ਕਰੋ

ਅਕਲਾਂ ਨੂੰ ਕੋਈ ਹੱਥ ਮਾਰੋ

ਕੋਈ ਲੱਭੋ ਸੁੱਖਾ ਤੇ ਮਹਿਤਾਬ ਜੀ

ਤੁਸੀਂ ਕਿੱਧਰ ਨੂੰ...

ਪੰਛੀ ਪਿਆ ਹੱਥ ਪਏ ਜੋੜੇ

ਕੋਈ ਤਾਂ ਮੇਰਾ ਪੰਜਾਬ ਮੋੜੇ

ਜ਼ਖ਼ਮੀ ਪੰਜਾਬ ਲਈ ਮੱਲ੍ਹਮ ਲਿਆਓ

ਠੀਕ ਕਰ ਦਿਓ ਇਸ ਦੇ ਫੋੜੇ

ਸਾਰੇ ਸੁਣੋ ਮੇਰੀ ਫਰਿਆਦ ਜੀ, ਤੁਸੀਂ ਕਿੱਧਰ ਨੂੰ...

ਸੰਪਰਕ: 98559-91055

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All