ਮਨ ਤਰੰਗ
ਅਜਬ ਅਸੀਂ ਵੇਖਿਆ ਵੱਧ ਸੀ ਅਜੂਬਿਆਂ ਤੋਂ, ਓੜਕ ਤੋਂ ਵੀ ਪਰੇ ਤੂੰ ਅਨੰਤ ਮਾਏਂ ਧਰਤੀਏ। ਤੈਥੋਂ ਵੀ ਅਜੀਬ ਤਾਂ ਜੰਮ ਪਿਆ ਮਨੁੱਖ ਮਾਏਂ, ਕਹਿੰਦੇ ਬੜੀ ਨਸਲ ਗੁਣਵੰਤ ਮਾਏਂ ਧਰਤੀਏ। ਦੰਦ ਇਹਦੇ ਖਾਣ ਜਾਂ ਵਿਖਾਉਣ ਦੇ ਹੋਰ ਸੁਣੇ, ਦਿੱਸਣ ਨਾ ਦੇਂਦਾ...
Advertisement
ਅਜਬ ਅਸੀਂ ਵੇਖਿਆ ਵੱਧ ਸੀ ਅਜੂਬਿਆਂ ਤੋਂ,
ਓੜਕ ਤੋਂ ਵੀ ਪਰੇ ਤੂੰ ਅਨੰਤ ਮਾਏਂ ਧਰਤੀਏ।
Advertisement
ਤੈਥੋਂ ਵੀ ਅਜੀਬ ਤਾਂ ਜੰਮ ਪਿਆ ਮਨੁੱਖ ਮਾਏਂ,
Advertisement
ਕਹਿੰਦੇ ਬੜੀ ਨਸਲ ਗੁਣਵੰਤ ਮਾਏਂ ਧਰਤੀਏ।
ਦੰਦ ਇਹਦੇ ਖਾਣ ਜਾਂ ਵਿਖਾਉਣ ਦੇ ਹੋਰ ਸੁਣੇ,
ਦਿੱਸਣ ਨਾ ਦੇਂਦਾ ਦੋਹਰਾ ਦੰਤ ਮਾਏਂ ਧਰਤੀਏ।
ਦੂਜਿਆਂ ਦੇ ਵਿਹੜੇ ਵਿੱਚ ਪੱਤਝੜ ਚੰਗੀ ਲੱਗੇ,
ਘਰ ਵਿੱਚ ਚਾਹੁੰਦਾ ਈ ਬਸੰਤ ਮਾਏਂ ਧਰਤੀਏ।
ਵੇਚ ਦਿੱਤੀ ਕੁੜੀ ਕੱਲ੍ਹ ਕੱਢ ਕੇ ਬੇਗਾਨੀ ਜਿਸ,
ਆਪਣੀ ਦਾ ਲੱਭੇ ਸੋਹਣਾ ਕੰਤ ਮਾਏਂ ਧਰਤੀਏ।
ਪਰਸੋਂ ਦੇ ਕਾਤਲ ਕੱਲ੍ਹ ਦੇਵਤਾ ਸੀ ਬਣੇ ਡਿੱਠੇ,
ਕੱਲ੍ਹ ਦਾ ਜੋ ਕਾਤਲ ਅੱਜ ਸੰਤ ਮਾਏਂ ਧਰਤੀਏ।
- ਹਰਫ਼ਦਾਰ
Advertisement
×

