DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

‘Phansi Ahate Ton’ ਖਾਮੋਸ਼ੀਆਂ ਦੀ ਆਵਾਜ਼: ਡਾ. ਸੁਮਨਦੀਪ

ਸਾਹਿਤ ਚਿੰਤਨ ਦੀ ਮੀਟਿੰਗ ’ਚ ਐਡਵੋਕੇਟ ਸੁਧਾ ਭਾਰਦਵਾਜ ਦੀ ਪੁਸਤਕ ਉਤੇ ਚਰਚਾ

  • fb
  • twitter
  • whatsapp
  • whatsapp
featured-img featured-img
ਮੀਟਿੰਗ ਨੂੰ ਸੰਬੋਧਨ ਕਰਦੀ ਹੋਈ ਡਾ. ਸੁਮਨਦੀਪ ਅਤੇ ਮੰਚ ’ਤੇ ਹਾਜ਼ਰ (ਖੱਬਿਓਂ) ਬੂਟਾ ਸਿੰਘ ਮਹਿਮੂਦਪੁਰ, ਡਾ. ਨਵਸ਼ਰਨ ਅਤੇ ਸਰਦਾਰਾ ਸਿੰਘ ਚੀਮਾ।
Advertisement
ਸਾਹਿਤ ਚਿੰਤਨ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਪ੍ਰਾਚੀਨ ਕਲਾ ਕੇਂਦਰ, ਸੈਕਟਰ 35 ਬੀ ’ਚ ਡਾ. ਨਵਸ਼ਰਨ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਿਛਲੇ ਮਹੀਨੇ ਦੀ ਕਾਰਵਾਈ ਪੜ੍ਹੀ ਅਤੇ ਪ੍ਰਵਾਨ ਕੀਤੀ ਗਈ। ਸਰਦਾਰਾ ਸਿੰਘ ਚੀਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਜਮਹੂਰੀ ਹੱਕਾਂ ਦੀ ਪਹਿਰੇਦਾਰ ਐਡਵੋਕੇਟ ਸੁਧਾ ਭਾਰਦਵਾਜ ਦੀ ਪੁਸਤਕ ‘ਫਾਂਸੀ ਅਹਾਤੇ ਤੋਂ’ ਜਿਸ ਦਾ ਪੰਜਾਬੀ ਅਨੁਵਾਦ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ, ਬਾਰੇ ਚਰਚਾ ਕੀਤੀ ਗਈ। ਇਸ ਸਬੰਧੀ ਡਾ.  ਸੁਮਨਦੀਪ ਕੌਰ ਨੇ ਕਿਹਾ ਕਿ ਪੁਸਤਕ ਵਿੱਚ 76 ਮਹਿਲਾ ਕੈਦੀਆਂ ਦਾ ਵੇਰਵਾ ਹੈ। ਭੀਮਾ ਕੋਰੇਗਾਓਂ ਕਥਿਤ ਸਾਜ਼ਿਸ਼ ਕੇਸ ਵਿੱਚ ਝੂਠੀ ਫਸਾਈ ਗਈ ਲੇਖਿਕਾ ਨੂੰ ਯੇਰਵੜਾ ਜੇਲ੍ਹ ਦੀਆਂ ਔਰਤਾਂ ਨਾਲ ਇੱਕ ਵਰ੍ਹਾ ਗੁਜ਼ਾਰਨਾ ਪਿਆ ਹੈ। ਇਹ ਕਿਤਾਬ ਖਾਮੋਸ਼ੀਆਂ ਨੂੰ ਆਵਾਜ਼ ਬਖਸ਼ਦੀ ਹੈ। ​ਡਾ. ਸਵਰਾਜਬੀਰ ਨੇ ਕਿਹਾ ਕਿ ਜੇਲ੍ਹ ਬਿਰਤਾਂਤ ਰੂਹ ਵਲੂੰਧਰਨ ਵਾਲਾ ਹੈ। ਲੇਖਿਕਾ ਗਾਂਧੀਵਾਦੀ ਹੈ ਤੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੀ ਹੈ। ​ਇੰਗਲੈਂਡ ਵਾਸੀ ਨਾਦੀਆ, ​ਡਾ. ਹਜ਼ਾਰਾ ਸਿੰਘ ਚੀਮਾ, ਪਰਮਿੰਦਰ ਸਿੰਘ ਗਿੱਲ, ਜਸਵੰਤ ਸਿੰਘ, ਕਵੀ ਜੈਪਾਲ ਨੇ ਵੀ ਵਿਚਾਰ ਰੱਖੇ। ​ਅਨੁਵਾਦਕ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੈਰੀ ਟਾਈਲਰ ਦੀ ਕਿਤਾਬ ‘ਭਾਰਤੀ ਜੇਲ੍ਹਾਂ ਵਿੱਚ ਪੰਜ ਵਰ੍ਹੇ’ ਛਪੀ ਸੀ। ਫਿਰ ਅਰੁਨ ਫਰੇਰਾ ਦੀ ‘ਪਿੰਜਰੇ ਦੇ ਰੰਗ’ ਛਪੀ। ਜੇਲ੍ਹਾਂ ਮਨੁੱਖੀ ਜ਼ਿੰਦਗੀ ਤੇ ਗੌਰਵ ਨੂੰ ਕੁਚਲਦੀਆਂ ਹਨ। ​ਡਾ. ਨਵਸ਼ਰਨ ਨੇ ਕਿਹਾ ਕਿ ਭਾਵੇਂ ਪਿੱਤਰਸੱਤਾ ਹੈ, ਫਿਰ ਵੀ ਹਰ ਔਰਤ ਜੇਲ੍ਹ ਤੋਂ ਬਾਹਰ ਆਜ਼ਾਦ ਫਿਜ਼ਾ ਵਿੱਚ ਰਹਿਣਾ ਚਾਹੁੰਦੀ ਹੈ। ਔਰਤਾਂ ਉੱਤੇ ਬੰਦਸ਼ਾਂ ਲਾਉਣ ਨਾਲੋਂ ਖ਼ਤਰਨਾਕ ਬਦਮਾਸ਼ਾਂ ਨੂੰ ਘਰਾਂ ਅੰਦਰ ਡੱਕਣਾ ਚਾਹੀਦਾ ਹੈ।

ਹਾਕੀ ਖਿਡਾਰੀਆਂ ਦੀ ਵਰਦੀ ਦਾ ਭਗਵਾਂਕਰਨ ਬੰਦ ਹੋਵੇ

Advertisement

ਮੀਟਿੰਗ ਦੌਰਾਨ ਤਿੰਨ ਮਤੇ ਸਰਬ-ਸੰਮਤੀ ਨਾਲ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਭਾਜਪਾ ਦੇ ਰਾਜ ਪੱਛਮੀ ਬੰਗਾਲ ਵਿੱਚ ਵਿਦਵਾਨ ਲੇਖਕ ਪੰਡਿਤ ਰਾਹੁਲ ਸੰਕਰਾਤਿਆਇਣ ਦਾ ਬੁੱਤ ਤੋੜਨ ਦੀ ਨਿੰਦਾ ਕੀਤੀ ਗਈ। ਉੱਤਰ ਪ੍ਰਦੇਸ਼ ਵਿੱਚ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਨੂੰ ਢਾਹੁਣ ਉੱਤੇ ਰੋਕ ਲਾਉਣ ਅਤੇ ਕੌਮੀ ਪੱਧਰ ਉੱਤੇ ਹਾਕੀ ਖਿਡਾਰੀਆਂ ਦੀ ਵਰਦੀ ਦਾ ਭਗਵਾਂਕਰਨ ਬੰਦ ਕਰਨ ਦੀ ਮੰਗ ਰੱਖੀ ਗਈ। ਅੰਤ ਵਿੱਚ ਮੈਡਮ ਮਾਧਵੀ ਕਟਾਰੀਆ ਨੇ ਸਭ ਦਾ ਧੰਨਵਾਦ ਕੀਤਾ।

Advertisement
Advertisement
×