DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੂਲ ਨਾ ਬੋਲਣ ਰੁੱਖ

ਰੁੱਖ ਸ਼ਿੰਗਾਰ ਨੇ ਧਰਤੀ ਮਾਂ ਦਾ, ਰੁੱਖ ਨੇ ਇਸ ਦੇ ਜਾਏ। ਫ਼ਲ, ਫੁੱਲ ਦੇਣ ਹਵਾਵਾਂ ਠੰਢੀਆਂ, ਉੱਤਰ ਸਵਰਗੋਂ ਆਏ। ਮੂਲ ਨਾ ਬੋਲਣ‌ ਰੁੱਖ ਦੇਵਤੇ, ਦੁੱਖ ਆਪਣੇ ’ਤੇ ਝੱਲਣ। ਬੰਜਰਾਂ ਦੇ ਵਿੱਚ ਰੌਣਕਾਂ ਲਾਉਂਦੇ, ਖੁੱਲ੍ਹੀਆਂ ਥਾਵਾਂ ਮੱਲਣ। ਰਾਹੀ ਪਾਂਧੀ ਲੈਣ ਆਸਰਾ,...

  • fb
  • twitter
  • whatsapp
  • whatsapp
Advertisement

ਰੁੱਖ ਸ਼ਿੰਗਾਰ ਨੇ ਧਰਤੀ ਮਾਂ ਦਾ,

ਰੁੱਖ ਨੇ ਇਸ ਦੇ ਜਾਏ।

Advertisement

ਫ਼ਲ, ਫੁੱਲ ਦੇਣ ਹਵਾਵਾਂ ਠੰਢੀਆਂ,

Advertisement

ਉੱਤਰ ਸਵਰਗੋਂ ਆਏ।

ਮੂਲ ਨਾ ਬੋਲਣ‌ ਰੁੱਖ ਦੇਵਤੇ,

ਦੁੱਖ ਆਪਣੇ ’ਤੇ ਝੱਲਣ।

ਬੰਜਰਾਂ ਦੇ ਵਿੱਚ ਰੌਣਕਾਂ ਲਾਉਂਦੇ,

ਖੁੱਲ੍ਹੀਆਂ ਥਾਵਾਂ ਮੱਲਣ।

ਰਾਹੀ ਪਾਂਧੀ ਲੈਣ ਆਸਰਾ,

ਮੀਂਹ ਝੱਖੜ ਤੋਂ ਬਚਦੇ।

ਨਿਆਸਰਿਆਂ ਨੂੰ ਦੇਣ ਆਸਰਾ,

ਲੱਖਾਂ ਪਰਦੇ ਕੱਜਦੇ।

ਪ੍ਰਦੂਸ਼ਣ ਨੂੰ ਸੋਖ ਲੈਣ ਇਹ,

ਸ਼ੁੱਧ ਹਵਾਵਾਂ ਛੱਡਣ।

ਮਸਤੀ ਦੇ ਵਿੱਚ ਜਦੋਂ ਝੂਮਦੇ,

ਇੱਕ ਦੂਜੇ ਵਿੱਚ ਵੱਜਣ।

ਕੁਦਰਤ ਦੇ ਰੰਗਾਂ ਵਿੱਚ ਰੰਗੇ,

ਹਰੇ ਕਚੂਰ ਲਹਿਰਾਉਂਦੇ।

ਸਬਰ ਸ਼ੁਕਰ ਵਿੱਚ ਰਹਿੰਦੇ ਇਹ,

ਦਰਵੇਸ਼ ਤਾਂ ਹੀ ਅਖਵਾਉਂਦੇ।

ਰੁੱਖਾਂ ਨੂੰ ਨਾ ਕੱਟੋ ਲੋਕੋ,

ਇਹ ਭਲਾ ਸਰਬੱਤ ਦਾ ਮੰਗਦੇ।

‘ਪੱਤੋ’ ਆਖੇ ਰਹਿਮ ਕਰੋ ਕੁਝ,

ਨਾ ਗਵਾਓ ਭਾਣੇ ਭੰਗ ਦੇ।

ਸੰਪਰਕ: 94658-21417

* * *

Advertisement
×