DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੇਰੀ ਭਾਸ਼ਾ

ਨਹੀਂ ਇਸ ਤਰਾਂ ਨਹੀਂ ਮਰੇਗੀ ਮੇਰੀ ਭਾਸ਼ਾ ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਭਾਸ਼ਾ ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ ਤੇ ਸ਼ਬਦ ਕਦੀ ਮਰਦੇ ਵੀ ਨਹੀਂ ਮਰ ਵੀ ਜਾਣ ਤਾਂ ਆਉਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਵਿਚ...

  • fb
  • twitter
  • whatsapp
  • whatsapp
Advertisement

ਨਹੀਂ ਇਸ ਤਰਾਂ ਨਹੀਂ ਮਰੇਗੀ ਮੇਰੀ ਭਾਸ਼ਾ

ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਭਾਸ਼ਾ

Advertisement

ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ

Advertisement

ਤੇ ਸ਼ਬਦ ਕਦੀ ਮਰਦੇ ਵੀ ਨਹੀਂ

ਮਰ ਵੀ ਜਾਣ ਤਾਂ

ਆਉਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਵਿਚ

ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ

ਸ਼ਬਦਾਂ ਦਾ ਪਰਲੋਕ

ਅਸੀਂ ਵੀ ਜਾ ਸਕਦੇ ਹਾਂ

ਜਿਉਂਦੇ ਜਾਗਦੇ

ਸ਼ਬਦਾਂ ਦੇ ਪਰਲੋਕ ਵਿਚ

ਓਥੇ ਉਨ੍ਹਾਂ ਦੇ ਪਰਵਾਰ ਵਸੇ ਹੁੰਦੇ ਹਨ

ਮੇਲੇ ਲੱਗੇ ਹੁੰਦੇ ਹਨ ਓਥੇ ਸ਼ਬਦਾਂ ਦੇ

ਮਰ ਚੁੱਕੇ ਲੇਖਕਾਂ ਦੀਆਂ ਜਿਊਂਦੀਆਂ ਕਿਤਾਬਾਂ ਵਿਚ

ਰੱਬ ਨਹੀਂ ਤਾਂ ਨਾ ਸਹੀ

ਸਤਿਗੁਰ ਇਸ ਦੇ ਸਹਾਈ ਹੋਣਗੇ

ਇਸ ਨੂੰ ਬਚਾਉਣਗੇ

ਸੂਫ਼ੀ, ਸੰਤ, ਫ਼ਕੀਰ

ਸ਼ਾਇਰ

ਨਾਬਰ

ਆਸ਼ਕ

ਯੋਧੇ

ਮੇਰੇ ਲੋਕ

ਅਸੀਂ

ਆਪਾਂ

ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ

ਸਾਡੀ ਭਾਸ਼ਾ

Advertisement
×