ਮੇਰਾ ਰੰਗਲਾ ਪੰਜਾਬ
ਚਮਨ ’ਚ ਮਹਿਕਦਾ ਗੁਲਾਬ ਚਾਹੀਦੈ, ਮੈਨੂੰ ਮੇਰਾ ਰੰਗਲਾ ਪੰਜਾਬ ਚਾਹੀਦੈ। ਵਾੜਾਂ ਕਮਜ਼ੋਰ ਕਿਉਂ ਨੇ, ਮਾਲੀ ਮੂੰਹਜ਼ੋਰ ਕਿਉਂ ਨੇ, ਪਰਜੀਵੀ ਰੰਗ ਬਿਰੰਗੇ, ਖਾਂਦੇ ਤੋੜ ਤੋੜ ਕਿਉਂ ਨੇ। ਸਾਡੀਆਂ ਜੜ੍ਹਾਂ ’ਚ ਬੈਠੇ, ਕੀੜੇ ਬਦਖੋਰ ਕਿਉਂ ਨੇ। ਮੈਨੂੰ ਹਰ ਗੱਲ ਦਾ ਜਵਾਬ ਚਾਹੀਦੈ,...
Advertisement
ਚਮਨ ’ਚ ਮਹਿਕਦਾ ਗੁਲਾਬ ਚਾਹੀਦੈ,
ਮੈਨੂੰ ਮੇਰਾ ਰੰਗਲਾ ਪੰਜਾਬ ਚਾਹੀਦੈ।
Advertisement
ਵਾੜਾਂ ਕਮਜ਼ੋਰ ਕਿਉਂ ਨੇ,
Advertisement
ਮਾਲੀ ਮੂੰਹਜ਼ੋਰ ਕਿਉਂ ਨੇ,
ਪਰਜੀਵੀ ਰੰਗ ਬਿਰੰਗੇ,
ਖਾਂਦੇ ਤੋੜ ਤੋੜ ਕਿਉਂ ਨੇ।
ਸਾਡੀਆਂ ਜੜ੍ਹਾਂ ’ਚ ਬੈਠੇ,
ਕੀੜੇ ਬਦਖੋਰ ਕਿਉਂ ਨੇ।
ਮੈਨੂੰ ਹਰ ਗੱਲ ਦਾ ਜਵਾਬ ਚਾਹੀਦੈ,
ਮੈਨੂੰ ਮੇਰਾ ਰੰਗਲਾ ਪੰਜਾਬ ਚਾਹੀਦੈ।
ਜ਼ਿੰਦਗੀ ਜਵਾਨ ਹੋਵੇ,
ਜੁੱਸਿਆਂ ’ਚ ਜਾਨ ਹੋਵੇ,
ਸਾਨੂੰ ਕਿਸੇ ਆਸ ਨਾਲ,
ਦੇਖਦਾ ਜਹਾਨ ਹੋਵੇ।
ਰੁਮਕੇ ਪੰਜਾਬੀ, ਜਿਵੇਂ
ਮਸਤੀ ਰਕਾਨ ਹੋਵੇ।
ਹਾਸਿਆਂ ’ਚ ਖੇਡਦਾ, ਸ਼ਬਾਬ ਚਾਹੀਦੈ,
ਮੈਨੂੰ ਮੇਰਾ ਰੰਗਲਾ ਪੰਜਾਬ ਚਾਹੀਦੈ।
ਗੁਰਾਂ ਦੀ ਰਹਿਨੁਮਾਈ ਹੋਵੇ,
ਤਰੱਕੀ ਮਸਤਾਈ ਹੋਵੇ,
ਜਿੱਥੇ ਜਾਈਏ ਹਰ ਪਾਸੇ,
ਸਾਡੀ ਸੁਣਵਾਈ ਹੋਵੇ।
ਲਹਿਲਹਾਉਂਦੀ ਹਰ ਡਾਲੀ,
ਖ਼ੂਬ ਗਦਰਾਈ ਹੋਵੇ।
ਦੁਨੀਆ ’ਚ ਨੰਬਰ ਇੱਕ ਦਾ,
ਖ਼ਿਤਾਬ ਚਾਹੀਦੈ,
ਮੈਨੂੰ ਮੇਰਾ ਰੰਗਲਾ ਪੰਜਾਬ ਚਾਹੀਦੈ।
ਸੰਪਰਕ: 95010-00276
* * *
Advertisement
×

