ਮਿੰਨੀ ਕਹਾਣੀਆਂ

ਮਿੰਨੀ ਕਹਾਣੀਆਂ

ਮਜਬੂਰ

ਮਜ਼ਦੂਰ ਔਰਤ ’ਤੇ ਠੇਕੇਦਾਰ ਬਿਜਲੀ ਵਾਂਗ ਗਰਜਦਿਆਂ ਬੋਲਿਆ, ‘‘ਊੱਠ ਨੀਂ ਊੱਠ, ਕੰਮ ਵੀ ਕਰੇਂਗੀ ਕਿ ਸਾਰਾ ਦਿਨ ਜਵਾਕ ਨੂੰ ਲੈ ਕੇ ਬੈਠੀ ਰਹੇਂਗੀ!’’ ਮਜ਼ਦੂਰ ਔਰਤ ਥਥਲਾਉਂਦੀ ਹੋਈ ਬੋਲੀ, ‘‘ਸਾਹਿਬ ਜੀ, ਮੈਂ ਹੁਣੇ ਹੀ ਬੈਠੀ ਸੀ। ਜਵਾਕ ਰੋ ਰਿਹਾ ਸੀ, ਮੁਆਫ਼ ਕਰਨਾ।’’ ‘‘ਚੱਲ ਚੱਲ ਠੀਕ ੲੇ।’’ ਊਹ ਔਰਤ ਕੱਪੜਿਆਂ ਨੂੰ ਸੁਆਰਦੀ ਹੋਈ ਊੱਠ ਖੜ੍ਹੀ ਹੋਈ। ਸਿਖਰ ਦੁਪਹਿਰ ਦੀ ਧੁੱਪ ਵਿੱਚ ਪਰਨੇ ਦੀ ਛਾਵੇਂ ਪੲੇ ਬੱਚੇ ਦੀਆਂ ਲੇਰਾਂ ਰੇਲ ਗੱਡੀ ਦੀਆਂ ਚੀਕਾਂ ਵਾਂਗ ਅਜੇ ਵੀ ਜਾਰੀ ਸਨ।

ੲੇਨੇ ਨੂੰ ਇੱਕ ਕਾਰ ਆ ਕੇ ਰੁਕੀ। ਕਾਰ ’ਚੋਂ ਠੇਕੇਦਾਰ ਦਾ ਲੜਕਾ ਨਿਕਲਿਆ ਤੇ ਬਣ ਰਹੀ ਇਮਾਰਤ ਨੂੰ ਦੇਖਣ ਲੱਗਿਆ। ਠੇਕੇਦਾਰ ਬੋਲਿਆ, ‘‘ਚੱਲ ਬੇਟਾ, ਤੂੰ ਕਾਰ ਵਿੱਚ ਜਾ ਕੇ ਬੈਠ। ਬਾਹਰ ਧੁੱਪ ਬਹੁਤ ੲੇ।’’ ਇਹ ਸਭ ਕੁਝ ਦੇਖ ਕੇ ਮਜ਼ਦੂਰ ਔਰਤ ਦੇ ਦਿਲ ’ਚ ਅੱਗ ਮੱਚ ਊੱਠੀ, ਪਰ ਊਹ ਕਰ ਵੀ ਕੀ ਸਕਦੀ ਸੀ? ਊਹ ਤਾਂ ਦੋ ਵੇਲੇ ਦੀ ਰੋਟੀ ਲਈ ਮਜਬੂਰ ਸੀ।

- ਸੱਤੀ ਉਟਾਲਾਂ ਵਾਲਾ 
ਸੰਪਰਕ: 99157-70356

ਉਸਾਰੂ ਸੁਝਾਅ

ਪਿੰਡ ਦੇ ਵੱਡੇ ਜਾਗੀਰਦਾਰਾਂ ਦਾ ਮੁੰਡਾ ਗੁਰਦਿੱਤ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ। ਅੱਜ ਜਦੋਂ ਸਕੂਲ ਤੋਂ ਪਰਤ ਰਿਹਾ ਸੀ ਤਾਂ ਉਸ ਨੇ ਰਸਤੇ ਵਿੱਚ ਦਾਣਿਆਂ ਦੀ ਭੱਠੀ 

ਕੋਲ ਆਪਣੀ ਕਾਰ ਰੋਕਣ ਲਈ ਕਿਹਾ। ਭੱਠੀ ਕੋਲ ਬੈਠੀ 

ਦਾਣੇ ਭੁੰਨ ਰਹੀ ਔਰਤ ਉਸ ਨੂੰ ਕਿਸੇ ਨਿਪੁੰਨ ਕਾਰੀਗਰ ਤੋਂ 

ਘੱਟ ਨਾ ਲੱਗੀ ਜੋ ਸਿਰਫ਼ ਇੱਕ ਲੱਪ ਮੱਕੀ ਦੇ ਦਾਣੇ 

ਕੜਾਹੀ ਵਿੱਚ ਪਾ ਕੇ, ਕੜਾਹੀ ਭਰ-ਭਰ ਕੇ ਖਿੱਲਾਂ ਬਣਾ 

ਰਹੀ ਸੀ ਅਤੇ ਇਹ ਗੱਲ ਗੁਰਦਿੱਤ ਨੂੰ ਅਚੰਭਿਤ ਕਰ 

ਰਹੀ ਸੀ ਕਿ ਇੰਨੀ ਥੋੜ੍ਹੀ ਮੱਕੀ ਤੋਂ ਇੰਨੀ ਵੱਡੀ ਕੜਾਹੀ 

ਭਰ-ਭਰ ਕੇ ਉਹ ਔਰਤ ਖਿੱਲਾਂ ਬਣਾ ਰਹੀ ਸੀ। ਉਹ ਬਿਨਾਂ 

ਦੇਰ ਭੱਠੀ ਵਾਲੀ ਔਰਤ ਕੋਲ ਗਿਆ ਅਤੇ ਉਸ ਤੋਂ ਮੱਕੀ 

ਦੇ ਇਨ੍ਹਾਂ ਖ਼ਾਸ ਦਾਣਿਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇਸ ਭੱਠੀ ਵਾਲੀ ਮਾਈ 

ਕੋਲ ਕਿਸੇ ਖ਼ਾਸ ਕਿਸਮ ਦੀ ਮੱਕੀ ਹੈ ਜੋ ਬਹੁਤ ਥੋੜ੍ਹੀ 

ਜਿਹੀ ਵਰਤ ਕੇ ਡੇਰ ਸਾਰੀਆਂ ਖਿੱਲਾਂ ਦੇ ਦਿੰਦੀ ਹੈ। ਭੱਠੀ 

ਵਾਲੀ ਮਾਈ ਨੇ ਗੁਰਦਿੱਤ ਦੇ ਬਾਲ ਮਨ ਦੀ ਉਲਝਣ ਦੂਰ 

ਕਰਨ ਲਈ ਹਾਸੇ ਨਾਲ ਕਿਹਾ, ‘‘ਪੁੱਤਰਾ, ਇਹ ਮੱਕੀ ਮੈਂ 

ਆਪਣੇ ਘਰ ਦੇ ਵਿਹੜੇ ਵਿੱਚ ਇੱਕ ਪਾਸੇ ਲਾਈ ਹੋਈ ਹੈ। 

ਉੱਥੋਂ ਜੋ ਛੱਲੀਆਂ ਮਿਲਦੀਆਂ ਹਨ ਉਨ੍ਹਾਂ ਤੋਂ ਆਹ ਮੱਕੀ ਦੇ ਦਾਣੇ ਮਿਲੇ ਹਨ।’’ 

ਇੰਨਾ ਸੁਣ ਗੁਰਦਿੱਤ ਭੱਠੀ ਵਾਲੀ ਮਾਈ ਤੋਂ ਦਾਣੇ ਲੈ ਵਾਹੋ-ਦਾਹੀ ਆਪਣੀ ਕਾਰ ਵਿੱਚ ਬੈਠ ਗਿਆ ਅਤੇ ਘਰ ਆ ਗਿਆ। ਘਰ ਆ ਕੇ ਉਹ ਸਿੱਧਾ ਆਪਣੇ ਪਿਤਾ ਜਾਗੀਰਦਾਰ ਅਰਜਨ ਸਿੰਘ ਕੋਲ ਗਿਆ ਅਤੇ ਪੁੱਛਣ ਲੱਗਾ, ‘‘ਬਾਪੂ ਜੀ ਜੋ ਮੱਕੀ ਅਸੀਂ ਆਪਣੇ ਖੇਤਾਂ ਵਿੱਚ ਲਾਉਂਦੇ ਹਾਂ, ਉਸ ਤੋਂ ਸਾਨੂੰ ਕਿੰਨੀਆਂ ਕੁ ਖਿੱਲਾਂ ਮਿਲ ਸਕਦੀਆਂ ਹਨ?’’ ਇਹ ਸੁਣ ਕੇ ਜਾਗੀਰਦਾਰ ਸਾਹਿਬ ਉੱਚੀ-ਉੱਚੀ ਹੱਸਣ ਲੱਗੇ ਅਤੇ ਕਹਿਣ ਲੱਗੇ, ‘‘ਪੁੱਤਰ, ਆਪਾਂ ਉਸ ਦੀਆਂ ਖਿੱਲਾਂ ਨਹੀਂ ਬਣਾਉਂਦੇ, ਮੰਡੀ ਵਿੱਚ ਵੇਚ ਦਿੰਦੇ ਹਾਂ।’’ ਇਹ ਸੁਣ ਕੇ ਗੁਰਦਿੱਤ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਝੱਟ ਕਿਹਾ, ‘‘ਬਾਪੂ ਜੀ, ਐਤਕੀਂ ਆਪਾਂ ਵੀ ਮੱਕੀ ਮੰਡੀ ਵਿੱਚ ਨਹੀਂ ਸੁੱਟਾਂਗੇ ਸਗੋਂ ਭੱਠੀ ਵਾਲੀ ਮਾਈ ਵਾਂਗ ਇੱਕ ਲੱਪ ਮੱਕੀ ਤੋਂ ਕੜਾਹੀ ਭਰ-ਭਰ ਕੇ ਖਿੱਲਾਂ ਬਣਾ-ਬਣਾ ਕੇ ਵੇਚਾਂਗੇ।’’ ਗੁਰਦਿੱਤ ਦੀ ਬਾਲਪੁਣੇ ਵਿੱਚ ਕਹੀ ਗੱਲ ਅਰਜਨ ਸਿੰਘ ਦੇ ਦਿਮਾਗ਼ ਵਿੱਚ ਘਰ ਕਰ ਗਈ। ਹੁਣ ਉਹ ਸਮਝ ਚੁੱਕਿਆ ਸੀ ਕਿ ਉਹ ਆਪਣੀ ਫ਼ਸਲ ਨੂੰ ਸਿੱਧਾ ਮੰਡੀ ਵਿੱਚ ਵੇਚਣ ਦੀ ਥਾਂ ਜੇ ਉਸ ਤੋਂ ਵੰਨ-ਸੁਵੰਨੇ ਪਦਾਰਥ ਬਣਾ ਕੇ ਵੇਚੇ ਤਾਂ ਉਹ ਹੋਰ ਵਧੇਰੇ ਕਮਾਈ ਕਰ ਸਕਦਾ ਹੈ। ਉਸ ਨੇ ਗੁਰਦਿੱਤ ਨੂੰ ਕੁੱਛੜ ਚੁੱਕਿਆ ਤੇ ਪਿਆਰ ਨਾਲ ਉਸ ਦੇ ਸਿਰ ’ਤੇ ਹੱਥ ਰੱਖਦਿਆਂ ਬੋਲਿਆ, ‘‘ਪੁੱਤਰਾ, ਆਪਣੇ ਵੀ ਖੂਹੀ ਵਾਲੇ ਖੇਤ ’ਚ ਅਜਿਹੀ ਹੀ ਮੱਕੀ ਹੈ ਜਿਸ ਦੇ ਦਾਣਿਆਂ ਤੋਂ ਖਿੱਲਾਂ, ਆਟਾ, ਬੇਬੀਕੌਰਨ ਜਿਹੇ ਅਨੇਕਾਂ ਹੀ ਪਦਾਰਥ ਬਣ ਜਾਂਦੇ ਹਨ।’’ ਉਹ ਆਪਣੇ ਪੁੱਤਰ ਦੀ ਅਣਭੋਲਪੁਣੇ ਵਿਚ ਆਖੀ ਗਈ ਉਸਾਰੂ ਗੱਲ ਸੁਣ ਕੇ ਆਪਣੀ ਕਿਰਸਾਨੀ ਤੋਂ ਵਧੇਰੇ ਮੁਨਾਫ਼ਾ ਕਮਾਉਣ ਦੀਆਂ ਤਦਬੀਰਾਂ ਘੜ ਰਿਹਾ ਸੀ।

- ਡਾ. ਕਮਲਪ੍ਰੀਤ ਕੌਰ
ਸੰਪਰਕ: 95922-27589

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All