ਮਨ ਤਰੰਗ: ਸੁਣੀਂਦਾ ਨਿੱਤ ਕਿ ਵਧੇ ਪਿਆ ਮੁਲਕ ਅੱਗੇ
ਸੁਣੀਂਦਾ ਨਿੱਤ ਕਿ ਵਧੇ ਪਿਆ ਮੁਲਕ ਅੱਗੇ, ਧੜਕਦੀ ਹੁੰਦੀ ਮਹਿਸੂਸ ਕੁਝ ਚਾਲ ਬੇਲੀ। ਵਧਦਾ ਦਿੱਸੇ ਪਰ, ਓਸੇ ਥਾਂ ਖੜ੍ਹਾ ਰਹਿੰਦਾ, ਜਿੱਦਾਂ ਕੁਝ ਬੱਝਿਆ ਕਿੱਲੇ ਦੇ ਨਾਲ ਬੇਲੀ। ਲੱਗਦਾ ਵਿੱਚ ਚੌਰਾਹੇ ਦੇ ਉਲਝਿਆ ਇਹ, ਲੱਗਦੀ ਮੁਸ਼ਕਲ ਹੈ ਰਾਹ ਦੀ ਭਾਲ ਬੇਲੀ।...
Advertisement
ਸੁਣੀਂਦਾ ਨਿੱਤ ਕਿ ਵਧੇ ਪਿਆ ਮੁਲਕ ਅੱਗੇ,
ਧੜਕਦੀ ਹੁੰਦੀ ਮਹਿਸੂਸ ਕੁਝ ਚਾਲ ਬੇਲੀ।
Advertisement
ਵਧਦਾ ਦਿੱਸੇ ਪਰ, ਓਸੇ ਥਾਂ ਖੜ੍ਹਾ ਰਹਿੰਦਾ,
Advertisement
ਜਿੱਦਾਂ ਕੁਝ ਬੱਝਿਆ ਕਿੱਲੇ ਦੇ ਨਾਲ ਬੇਲੀ।
ਲੱਗਦਾ ਵਿੱਚ ਚੌਰਾਹੇ ਦੇ ਉਲਝਿਆ ਇਹ,
ਲੱਗਦੀ ਮੁਸ਼ਕਲ ਹੈ ਰਾਹ ਦੀ ਭਾਲ ਬੇਲੀ।
ਐਧਰ ਜਾਣਾ ਕਿ ਜਾਣਾ ਪਊ ਹੋਰ ਕਿਧਰੇ,
ਛੱਡਦਾ ਖਹਿੜਾ ਨਹੀਂ ਇਹੋ ਸਵਾਲ ਬੇਲੀ।
ਊਠ ਦੇ ਬੁੱਲ੍ਹ ਦੀ ਕਹਿੰਦੇ ਸੀ ਬਾਤ ਬਾਬੇ,
ਡਿੱਗਦਾ ਕਦੇ ਨਹੀਂ, ਲਮਕਦਾ ਰਹੇ ਬੇਲੀ।
ਜਿਨ੍ਹਾਂ ਨੂੰ ਝਾਕ ਸੰਸਾਰ ਦੀਆਂ ਚੌਧਰਾਂ ਦੀ,
ਗ਼ਲਤ ਉਨ੍ਹਾਂ ਨੂੰ ਕਿਹੜਾ ਕੁਝ ਕਹੇ ਬੇਲੀ।
- ਹਰਫ਼ਦਾਰ
Advertisement
×

